ਸਾਡਾ ਉਹ ਭਾਰਤ.......... ਨਜ਼ਮ/ਕਵਿਤਾ / ਜੋਤਪਾਲ ਸਿਰਸਾ

ਅੱਜ ਪੁਛਦੇ ਨੇ ਸ਼ਹੀਦ ਸਾਨੂੰ
ਜਿਸ ਲਈ ਜਾਨਾਂ ਵਾਰੀਆਂ
ਝੱਲੀਆਂ ਖੱਜਲ ਖੁਆਰੀਆਂ
ਸਾਡਾ ਉਹ ਭਾਰਤ ਕਿਥੇ ਹੈ?

ਚੋਰੀ, ਬੇਈਮਾਨੀ ਤੇ ਰਿਸ਼ਵਤਖ਼ੋਰੀ
ਸਭ ਪਾਸੇ ਹਨੇਰਗਰਦੀ
ਸ਼ਹੀਦਾਂ ਦੇ ਸੁਪਨਿਆਂ ਦਾ
ਆਜ਼ਾਦ ਭਾਰਤ ਕਿਥੇ ਹੈ?


ਕੁਰਸੀ ਲਈ ਡਿੱਗਦੇ ਪੈਰਾਂ ‘ਚ
ਕੁਰਸੀ ‘ਤੇ ਬਹਿ ਕੇ ਭੁੱਲ ਜਾਂਦੇ
ਜੋ ਦਿਖਾਵੇ ਇਹਨਾਂ ਨੂੰ ਔਕਾਤ
ਸਾਡਾ ਉਹ ਭਾਰਤ ਕਿਥੇ ਹੈ ?

ਜਾਤਾਂ ਦੇ ਨਾਂ ‘ਤੇ ਵੰਡੀਆਂ ਵੋਟਾਂ
ਧਰਮ ਦੇ ਨਾਂ ‘ਤੇ ਹੋਵੇ ਸਿਆਸਤ
ਸੀ ਜੋ ਕਦੇ ਦੁਨੀਆਂ ਲਈ ਮਿਸਾਲ
ਸਾਡਾ ਓਹ ਭਾਰਤ ਕਿਥੇ ਹੈ?

ਦੱਬੀ ਬੈਠੇ ਸਾਧ ਖਜ਼ਾਨਾ
ਜਾਂ ਸਵਿਸ ਬੈਂਕ
ਉਠਾ ਸਕੇ ਇਹਨਾਂ ਖਿਲਾਫ਼ ਆਵਾਜ਼
ਸਾਡਾ ਉਹ ਭਾਰਤ ਕਿਥੇ ਹੈ ?

ਮੁਜ਼ਰਮ ਪਾਉਂਦੇ ਟਿਕਟਾਂ ਐਥੇ
ਲਿਖਿਆ ਸੀ ਜਿਸਨੇ ਸੰਵਿਧਾਨ
ਸਾਡਾ ਓਹ ਭਾਰਤ ਕਿਥੇ ਹੈ ?

ਬਸ ਹੋ ਜਾਂਦਾ ਫਰਜ਼ ਪੂਰਾ
ਬੁੱਤਾਂ ‘ਤੇ ਪਾ ਫੁੱਲਾਂ ਦੇ ਹਾਰ
ਉਂਝ ਕਰਦਾ ਸ਼ਹੀਦਾਂ ਨੂੰ ਯਾਦ
ਸਾਡਾ ਓਹ ਭਾਰਤ ਕਿਥੇ ਹੈ ?

****