ਦੁੱਖੜੇ ਮੁਲਕ ਬੇਗਾਨੇ ਦੇ.......... ਨਜ਼ਮ/ਕਵਿਤਾ / ਜਸਬੀਰ ਦੋਲੀਕੇ (ਨਿਊਜ਼ੀਲੈਂਡ)

ਦੁੱਖੜੇ
ਮੁਲਕ ਬੇਗਾਨੇ ਦੇ ਕੀ ਦੱਸੀਏ ਯਾਰੋ
ਰੋਈਏ
ਅੰਦਰੋਂ ਅੰਦਰੀਂ ਬਾਹਰੋਂ ਹੱਸੀਏ ਯਾਰੋ
ਯਾਦਾਂ
ਦੇਸ਼ ਪੰਜਾਬ ਦੀਆਂ ਸਾਨੂੰ ਸੌਣ ਨਹੀਂ ਦਿੰਦੀਆਂ
ਪਰ
ਮਜ਼ਬੂਰੀਆਂ ਲੱਖਾਂ ਪਿੰਡ ਆਉਣ ਨਹੀਂ ਦਿੰਦੀਆਂ
ਹੁੜ
ਹੋ ਗਏ ਮਿੱਠੀ ਜੇਲ ਵਿੱਚ ਹੁਣ ਜਾਈਏ ਕਿਥੇ
ਸ਼ਿਫਟਾਂ
ਪੱਲੇ ਰਹਿ ਗਈਆਂ ਢੋਲੇ ਗਾਈਏ ਕਿਥੇ

ਵਿੱਚ
ਬੇਗਾਨਿਆਂ ਯਾਰੋ ਅਸੀਂ ਹੋਏ ਬੇਗਾਨੇ
ਕੰਮ
ਨਾਲ ਹੀ ਮਤਲਬ ਏ ਨਾ ਕੋਈ ਪਛਾਣੇ
ਪਿੰਡ
ਦੀਆਂ ਸਭ ਸਰਦਾਰੀਆਂ ਰੁਲ ਗਈਆਂ ਏਥੇ
ਟੌਹਰ
ਸ਼ੌਕੀਨੀਆਂ ਕੱਢਣੀਆਂ ਭੁੱਲ ਗਈਆਂ ਏਥੇ
ਚਾਟੀ
ਵਾਲੀ ਲੱਸੀ ਨੂੰ ਅਸੀਂ ਪੀਣੋਂ ਤਰਸੇ
ਨਾ
ਪਹਿਲੇ ਤੋੜ ਦੀ ਪੀਤੀ ਕਈ ਹੋ ਗਏ ਅਰਸੇ
ਤੱਤਾ
ਤੱਤਾ ਗੁੜ ਖਾਣ ਨੂੰ ਜੀ ਕਰਦਾ ਰਹਿੰਦਾ
ਗੰਨੇ
ਚੁਪੀਏ ਬੈਠ ਵੱਟਾਂ 'ਤੇ ਚਿੱਤ ਕਾਹਲਾ ਪੈਂਦਾ
ਕਾਸ਼
ਕਿਤੇ ਮੁੜ ਆਵੇ ਉਹ ਬੀਤਿਆ ਵੇਲਾ
ਨਾਲ
ਯਾਰਾਂ ਦੇ ਦੇਖਾਂ ਮੈਂ ਇੱਕ ਇੱਕ ਮੇਲਾ
ਦੁੱਧ
ਨਾਲ ਚੂਰੀ ਖਾਵਾਂ ਬੇਬੇ ਤੋਂ ਲੈ ਕੇ
ਝੂਟੇ
ਲਵਾਂ ਸੁਹਾਗੇ ਉੱਤੇ ਬਾਪੂ ਦੀਆਂ ਲੱਤਾ ਵਿੱਚ ਬਹਿ ਕੇ
ਕਣਕਾਂ
ਨੂੰ ਪਾਣੀ ਲਾਵਾਂ ਤੇ ਕਲੀਆਂ ਗਾਵਾਂ
ਘੋਲ
ਕੱਬਡੀ ਖੇਲਾਂ ਨਾਲ ਸਕੇ ਭਰਾਵਾਂ
ਚਿੱਤ
ਕਰਦਾ ਕਾਲਜ ਜਾਣ ਨੂੰ ਜਿਥੇ ਮੌਜਾਂ ਕਰੀਆਂ
ਰੋਡਵੇਜ਼
ਦੀਆਂ ਬੱਸਾਂ ਸੀ ਰਹਿੰਦੀਆਂ ਭਰੀਆਂ
ਚਿੱਟਾ
ਕੁੜਤਾ ਪਾ ਕੇ ਪਿੰਡ ਬੁਲਟ ਘੁਮਾਵਾਂ
ਪੱਗ
ਥੋਕਵੀਂ ਬੰਨ ਕੇ ਕਦੇ ਮੱਸਿਆ ਜਾਵਾਂ
ਪਿੰਡ
''ਦੋਲੀਕੇ ਵਾਲਿਆ'' ਕੀ ਪੈਸਾ ਕਰਨਾ
ਭਾਵੇਂ
ਕਰ ਕਰੋੜਾਂ ਕੱਠੇ ਇੱਕ ਦਿਨ ਹੈ ਮਰਨਾ
''ਜਸਬੀਰਾ''
ਵਿੱਚ ਪ੍ਰਦੇਸਾਂ ਸਾਰੀ ਜਿੰਦਗੀ ਖਰਗੀ
ਮੌਜ
ਕਦੇ ਨਹੀ ਲੱਭਣੀ ਪਿੰਡ ਅਪਣੇ ਵਰਗੀ
ਮੌਜ
ਕਦੇ ਨਹੀ ਲੱਭਣੀ ਪਿੰਡ ਅਪਣੇ ਵਰਗੀ

****