ਬਿਜਲੀ ਦੇ ਕੱਟ……… ਗੀਤ / ਅਰਸ਼ਦੀਪ ਸਿੰਘ ਬੜਿੰਗ
ਮਹਿੰਗੇ ਭਾਅ ਜੱਟਾਂ ਨੇ ਝੋਨਾ ਲਗਵਾ ਲਿਆ
ਮਰਿਆ ਸੱਪ ਜੱਟਾਂ ਨੇ ਗਲ਼ ਵਿੱਚ ਪਾ ਲਿਆ
ਉਤੋ ਰੱਬ ਵੀ ਕਰ ਗਿਆ ਹੇਰਾ-ਫੇਰੀਆਂ
ਆਸ ਨਾਲੋ ਹੋਈ ਬਾਰਿਸ਼ ਘੱਟ ਜੀ
ਬਿਜਲੀ ਨੇ ਜੱਟਾਂ ਦੇ ਕੱਢ ਦਿੱਤੇ ਵੱਟ ਜੀ
ਲੰਬੇ ਹੋਗੇ ਹੁਣ ਬਿਜਲੀ ਦੇ ਕੱਟ ਜੀ
ਬਿਨ ਪਾਣੀ ਜੱਟਾਂ ਦਾ ਝੋਨਾ ਮੁਰਝਾਅ ਰਿਹਾ
ਜੱਟ ਦਾ ਕਾਲਜਾ ਸੀਨੇ ਵਿੱਚੋ ਬਾਹਰ ਆ ਰਿਹਾ
ਮਹਿੰਗੇ ਭਾਅ ਤੇਲ ਬਾਲ ਝੋਨੇ ਨੂੰ ਪਾਲ ਰਿਹਾ
ਜੱਟ ਆਟੇ ਵਾਲੀ ਚੱਕੀ ਵਿੱਚ ਗਿਆ ਪਿਸ ਜੀ
ਬਿਜਲੀ ਨੇ ਜੱਟਾਂ ਦੇ ਕੱਢ ਦਿੱਤੇ ਵੱਟ ਜੀ
ਲੰਬੇ ਹੋਗੇ ਹੁਣ ਬਿਜਲੀ ਦੇ ਕੱਟ ਜੀ
ਮਰਿਆ ਸੱਪ ਜੱਟਾਂ ਨੇ ਗਲ਼ ਵਿੱਚ ਪਾ ਲਿਆ
ਉਤੋ ਰੱਬ ਵੀ ਕਰ ਗਿਆ ਹੇਰਾ-ਫੇਰੀਆਂ
ਆਸ ਨਾਲੋ ਹੋਈ ਬਾਰਿਸ਼ ਘੱਟ ਜੀ
ਬਿਜਲੀ ਨੇ ਜੱਟਾਂ ਦੇ ਕੱਢ ਦਿੱਤੇ ਵੱਟ ਜੀ
ਲੰਬੇ ਹੋਗੇ ਹੁਣ ਬਿਜਲੀ ਦੇ ਕੱਟ ਜੀ
ਬਿਨ ਪਾਣੀ ਜੱਟਾਂ ਦਾ ਝੋਨਾ ਮੁਰਝਾਅ ਰਿਹਾ
ਜੱਟ ਦਾ ਕਾਲਜਾ ਸੀਨੇ ਵਿੱਚੋ ਬਾਹਰ ਆ ਰਿਹਾ
ਮਹਿੰਗੇ ਭਾਅ ਤੇਲ ਬਾਲ ਝੋਨੇ ਨੂੰ ਪਾਲ ਰਿਹਾ
ਜੱਟ ਆਟੇ ਵਾਲੀ ਚੱਕੀ ਵਿੱਚ ਗਿਆ ਪਿਸ ਜੀ
ਬਿਜਲੀ ਨੇ ਜੱਟਾਂ ਦੇ ਕੱਢ ਦਿੱਤੇ ਵੱਟ ਜੀ
ਲੰਬੇ ਹੋਗੇ ਹੁਣ ਬਿਜਲੀ ਦੇ ਕੱਟ ਜੀ
ਮੁੰਡੇ ਮੇਰੇ ਪਿੰਡ ਦੇ.......... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂ
ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ
ਮਾਰਦੇ ਨੇ ਬੜ੍ਹਕਾਂ ਤੇ ਸ਼ੇਰ ਹੋਈ ਜਾਂਦੇ ਨੇ
ਪੱਬਾਂ ਤੇ ਕਲੱਬਾਂ ਵਿਚ ਸਮਾਂ ਨੇ ਗੁਜ਼ਾਰਦੇ
ਕਾਲਜਾਂ ਸਕੂਲਾਂ ਵਿੱਚੋਂ ਫਰਲੋ ਉਹ ਮਾਰਦੇ
ਮਾਪਿਆਂ ਦੀ ਕਿਰਤ, ਕੈਸੀਨੋ ਵਿਚ ਹਾਰਦੇ
ਕੰਨਾਂ ਵਿੱਚ ਮੁੰਦੇ, ਬੋਦੇ ਜ਼ੁਲਫਾਂ ਸਵਾਰਦੇ
ਖਾਨਦਾਨੀ ਜੜ੍ਹਾਂ ਵਿਚ ਤੇਲ ਚੋਈ ਜਾਂਦੇ ਨੇ
ਸੱਸੀਆਂ ਤੇ ਹੀਰਾਂ ਪਿੱਛੇ ਢੇਰ ਹੋਈ ਜਾਂਦੇ ਨੇ
ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ
ਮਾਰਦੇ ਨੇ ਬੜ੍ਹਕਾਂ ਤੇ ਸ਼ੇਰ ਹੋਈ ਜਾਂਦੇ ਨੇ
ਪੱਬਾਂ ਤੇ ਕਲੱਬਾਂ ਵਿਚ ਸਮਾਂ ਨੇ ਗੁਜ਼ਾਰਦੇ
ਕਾਲਜਾਂ ਸਕੂਲਾਂ ਵਿੱਚੋਂ ਫਰਲੋ ਉਹ ਮਾਰਦੇ
ਮਾਪਿਆਂ ਦੀ ਕਿਰਤ, ਕੈਸੀਨੋ ਵਿਚ ਹਾਰਦੇ
ਕੰਨਾਂ ਵਿੱਚ ਮੁੰਦੇ, ਬੋਦੇ ਜ਼ੁਲਫਾਂ ਸਵਾਰਦੇ
ਖਾਨਦਾਨੀ ਜੜ੍ਹਾਂ ਵਿਚ ਤੇਲ ਚੋਈ ਜਾਂਦੇ ਨੇ
ਸੱਸੀਆਂ ਤੇ ਹੀਰਾਂ ਪਿੱਛੇ ਢੇਰ ਹੋਈ ਜਾਂਦੇ ਨੇ
ਮੁੰਡੇ ਮੇਰੇ ਪਿੰਡ ਦੇ ਦਲੇਰ ਹੋਈ ਜਾਂਦੇ ਨੇ
ਕਿਉਂ ਗਈਆਂ ਰੌਣਕਾਂ.......... ਨਜ਼ਮ/ਕਵਿਤਾ / ਜਸਬੀਰ ਦੋਲੀਕੇ, ਨਿਊਜੀਲੈਂਡ
ਕਿਥੇ ਗਈਆਂ ਰੌਣਕਾਂ ਸਭ ਸੱਥਾਂ ਖਾਲੀ ਨੇ
ਪਹਿਲਾਂ ਨਾਲੋਂ ਵੱਧ ਲੋਕ ਵੱਸਦੇ ਪਰ ਇਹ ਚਿੰਨ੍ਹ ਸਵਾਲੀ ਨੇ
ਟੀ ਵੀ ਨੇ ਆਲਮ ਪੱਟਿਆ ਕਸਰ ਕੱਢਤੀ ਫੋਨਾਂ ਨੇ
ਹਰ ਕੋਈ ਕੀਲਿਆ ਇੰਟਰਨੈਟ ਨੇ ਬਾਕੀ ਫੇਸਬੁੱਕ ਨਿਰਾਲੀ ਨੇ
ਵਿੱਚ ਤ੍ਰਿੰਝਣਾਂ ਕੁੜੀਆਂ ਨਾ ਰਲ ਕੇ ਬੈਠਣ
ਨਾ ਪੀਘਾਂ ਕਿਤੇ ਵੀ ਪੈਂਦੀਆਂ ਰੋਂਦੇ ਪਿੱਪਲ ਟਾਹਲੀ ਨੇ
ਰੰਗਲੇ ਦੇਸ਼ ਪੰਜਾਬ ਦੀ ਨਸ਼ਿਆਂ ਨੇ ਜਵਾਨੀ ਖਾ ਲਈ
ਗੱਭਰੂ ਤੁਰਦੇ ਲੱਤਾਂ ਕੰਬਦੀਆਂ ਕਿਥੇ ਵਹਾਉਣੇ ਹਲ ਪੰਜਾਲੀ ਨੇ
ਹਿੰਮਤੀ ਲੋਕੀਂ ਬਾਹਰ ਚਲੇ ਗਏ ਬਾਕੀ ਵਿਹਲੇ ਹੋ ਗਏ ਨੇ
ਏਥੇ ਉਜੜਿਆਂ ਬਾਗਾਂ ਦੇ ਗਾਲੜ੍ਹ ਹੀ ਮਾਲੀ ਨੇ
ਪਹਿਲਾਂ ਨਾਲੋਂ ਵੱਧ ਲੋਕ ਵੱਸਦੇ ਪਰ ਇਹ ਚਿੰਨ੍ਹ ਸਵਾਲੀ ਨੇ
ਟੀ ਵੀ ਨੇ ਆਲਮ ਪੱਟਿਆ ਕਸਰ ਕੱਢਤੀ ਫੋਨਾਂ ਨੇ
ਹਰ ਕੋਈ ਕੀਲਿਆ ਇੰਟਰਨੈਟ ਨੇ ਬਾਕੀ ਫੇਸਬੁੱਕ ਨਿਰਾਲੀ ਨੇ
ਵਿੱਚ ਤ੍ਰਿੰਝਣਾਂ ਕੁੜੀਆਂ ਨਾ ਰਲ ਕੇ ਬੈਠਣ
ਨਾ ਪੀਘਾਂ ਕਿਤੇ ਵੀ ਪੈਂਦੀਆਂ ਰੋਂਦੇ ਪਿੱਪਲ ਟਾਹਲੀ ਨੇ
ਰੰਗਲੇ ਦੇਸ਼ ਪੰਜਾਬ ਦੀ ਨਸ਼ਿਆਂ ਨੇ ਜਵਾਨੀ ਖਾ ਲਈ
ਗੱਭਰੂ ਤੁਰਦੇ ਲੱਤਾਂ ਕੰਬਦੀਆਂ ਕਿਥੇ ਵਹਾਉਣੇ ਹਲ ਪੰਜਾਲੀ ਨੇ
ਹਿੰਮਤੀ ਲੋਕੀਂ ਬਾਹਰ ਚਲੇ ਗਏ ਬਾਕੀ ਵਿਹਲੇ ਹੋ ਗਏ ਨੇ
ਏਥੇ ਉਜੜਿਆਂ ਬਾਗਾਂ ਦੇ ਗਾਲੜ੍ਹ ਹੀ ਮਾਲੀ ਨੇ
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ……… ਗੀਤ / ਬਲਵਿੰਦਰ ਸਿੰਘ ਮੋਹੀ
ਨਵੇਂ ਗਵੱਈਆਂ ਸੰਗ ਸ਼ਰਮ ਦੇ ਚੁੱਕੇ ਪਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।
ਮਾਖਿਉਂ ਮਿੱਠੀ ਬੋਲੀ ਵਿੱਚ ਧਤੂਰੇ ਰਲ ਗਏ ਨੇ,
ਗੀਤਾਂ ਦੇ ਵਿੱਚ ਲੱਚਰਤਾ ਦੇ ਕੀੜੇ ਪਲ ਗਏ ਨੇ
ਗੀਤ ਵੀ ਆਪਣੀ ਕਿਸਮਤ ਉਤੇ ਹੌੰਕੇ ਭਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।
ਚਿੜੀਆਂ ਦੇ ਚੰਬੇ ਨੂੰ ਇਹ ਗੀਤਾਂ ਵਿੱਚ ਭੰਡਦੇ ਨੇ,
ਊਠ ਵਢਾਕਲ ਵਾਂਗੂੰ ਇਹ ਚੱਕ ਸਭ ਨੂੰ ਵੱਢਦੇ ਨੇ,
ਗੈਰਤ-ਮੰਦ ਪੰਜਾਬੀ ਅੱਜਕ੍ਹਲ ਸਭ ਕੁਝ ਜਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।
ਮਾਖਿਉਂ ਮਿੱਠੀ ਬੋਲੀ ਵਿੱਚ ਧਤੂਰੇ ਰਲ ਗਏ ਨੇ,
ਗੀਤਾਂ ਦੇ ਵਿੱਚ ਲੱਚਰਤਾ ਦੇ ਕੀੜੇ ਪਲ ਗਏ ਨੇ
ਗੀਤ ਵੀ ਆਪਣੀ ਕਿਸਮਤ ਉਤੇ ਹੌੰਕੇ ਭਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।
ਚਿੜੀਆਂ ਦੇ ਚੰਬੇ ਨੂੰ ਇਹ ਗੀਤਾਂ ਵਿੱਚ ਭੰਡਦੇ ਨੇ,
ਊਠ ਵਢਾਕਲ ਵਾਂਗੂੰ ਇਹ ਚੱਕ ਸਭ ਨੂੰ ਵੱਢਦੇ ਨੇ,
ਗੈਰਤ-ਮੰਦ ਪੰਜਾਬੀ ਅੱਜਕ੍ਹਲ ਸਭ ਕੁਝ ਜਰਦੇ ਨੇ,
ਕੌਣ ਕਹੂ ਇਹ ਮਾਂ-ਬੋਲੀ ਦੀ ਸੇਵਾ ਕਰਦੇ ਨੇ।
ਪੰਜਾਬੀ ਹਾਂ.......... ਨਜ਼ਮ/ਕਵਿਤਾ / ਰਣਜੀਤ ਸਿੰਘ
ਪੰਜਾਬੀ ਹਾਂ ਪੰਜਾਬ ਦੇ ਰਹਿਣ ਵਾਲ਼ਾ
ਮੈਨੂੰ ਮਾਣ ਪੰਜਾਬੀ ਹੋਣ ਦਾ ਏ
ਸਾਨੂੰ ਗੁੜ੍ਹਤੀਆਂ ਦਿੱਤੀਆਂ ਗ਼ੈਰਤਾਂ ਨੇ
ਮੈਨੂੰ ਮਾਣ ਇਨਕਲਾਬੀ ਹੋਣ ਦਾ ਏ
ਪੰਜਾਬੀ ਹਾਂ…
ਮੇਰੀ ਬੋਲੀ ‘ਚ ਬੁੱਲ੍ਹਾ ਫ਼ਰੀਦ ਬੋਲੇ
ਬਾਬੇ ਨਾਨਕ ਨੇ ਇਹਨੂੰ ਅਮੀਰ ਕੀਤਾ
ਵਾਰਿਸ ਸ਼ਾਹ ਨੇ ਇਹਨੂੰ ਸਿ਼ੰਗਾਰਿਆ ਸੀ
ਹਾਕਮ ਸਮੇਂ ਦਿਆਂ ਇਹਨੂੰ ਫ਼ਕੀਰ ਕੀਤਾ
ਪੰਜਾਬੀ ਹਾਂ…
ਨਾ ਕੋਈ ਧਾੜਵੀ ਜਦੋਂ ਦਲੀਲ ਮੰਨੇ
ਹੱਥ ਜੋੜਿਆਂ ਮੇਰਾ ਨਾ ਹੱਕ ਦਿੱਤਾ
ਉਦੋਂ ਰਣ ਵਿੱਚ ਮੈਂ ਸ਼ਮਸ਼ੀਰ ਵਾਹੀ
ਦਰ੍ਹਾ ਖ਼ੈਬਰ ਹਮੇਸ਼ਾਂ ਲਈ ਡੱਕ ਦਿੱਤਾ
ਪੰਜਾਬੀ ਹਾਂ …
ਮੈਨੂੰ ਮਾਣ ਪੰਜਾਬੀ ਹੋਣ ਦਾ ਏ
ਸਾਨੂੰ ਗੁੜ੍ਹਤੀਆਂ ਦਿੱਤੀਆਂ ਗ਼ੈਰਤਾਂ ਨੇ
ਮੈਨੂੰ ਮਾਣ ਇਨਕਲਾਬੀ ਹੋਣ ਦਾ ਏ
ਪੰਜਾਬੀ ਹਾਂ…
ਮੇਰੀ ਬੋਲੀ ‘ਚ ਬੁੱਲ੍ਹਾ ਫ਼ਰੀਦ ਬੋਲੇ
ਬਾਬੇ ਨਾਨਕ ਨੇ ਇਹਨੂੰ ਅਮੀਰ ਕੀਤਾ
ਵਾਰਿਸ ਸ਼ਾਹ ਨੇ ਇਹਨੂੰ ਸਿ਼ੰਗਾਰਿਆ ਸੀ
ਹਾਕਮ ਸਮੇਂ ਦਿਆਂ ਇਹਨੂੰ ਫ਼ਕੀਰ ਕੀਤਾ
ਪੰਜਾਬੀ ਹਾਂ…
ਨਾ ਕੋਈ ਧਾੜਵੀ ਜਦੋਂ ਦਲੀਲ ਮੰਨੇ
ਹੱਥ ਜੋੜਿਆਂ ਮੇਰਾ ਨਾ ਹੱਕ ਦਿੱਤਾ
ਉਦੋਂ ਰਣ ਵਿੱਚ ਮੈਂ ਸ਼ਮਸ਼ੀਰ ਵਾਹੀ
ਦਰ੍ਹਾ ਖ਼ੈਬਰ ਹਮੇਸ਼ਾਂ ਲਈ ਡੱਕ ਦਿੱਤਾ
ਪੰਜਾਬੀ ਹਾਂ …
ਸਿਆਸੀ ਗਮਲਾ........... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂੰ
ਸੁੰਦਰ ਸੁਹਣਾ ਵੇਖ ਕੇ
ਗਮਲਾ, ਸੁੰਦਰ ਬੂਟਾ ਲਾਇਆ
ਮੈਂ
ਨੋਟਾਂ ਬਦਲੇ ਵੋਟਾਂ ਪਾ
ਕੇ, ਖੁਦਕਸ਼ੀ ਵਣਜ ਕਮਾਇਆ
ਮੈਂ
ਹੱਥ ਕੁਹਾੜਾ ਚੁੱਕ ਕੇ
ਆਪਣੇ, ਪੈਰੀਂ ਆਪ ਚਲਾਇਆ
ਮੈਂ
ਉੱਚਾ ਸੁੱਚਾ ਲਕਸ਼ ਜੋ
ਮੇਰਾ, ਭੰਗ ਦੇ ਭਾਅ
ਵਿਕਾਇਆ ਮੈਂ
ਜਾਣ ਬੁੱਝ ਕੇ ਆਪਣਾ
ਬੋਦਾ, ਸਿ਼ਕਾਰੀ ਹੱਥ ਫੜਾਇਆ
ਮੈਂ
ਦਾਰੂ ਸਿੱਕੇ ਲਾਲਚ ਬਦਲੇ,
ਚਰਿੱਤਰ ਈਮਾਨ ਗਵਾਇਆ ਮੈਂ
ਸੁਹਿਰਦ
ਰਾਜਾ ਲੱਭਣ ਖਾਤਰ, ਅਵੈਧ
ਪਥ ਅਪਨਾਇਆ ਮੈਂ
ਮਤਦਾਨ ਭਰਕੇ ਬਕਸੇ ਅੰਦਰ,
ਸ਼ਾਸਕ ਇੱਕ ਬਣਾਇਆ ਮੈਂ
ਸਮਰੱਥਾ
ਵੇਖੀ ਪਰਖੀ ਨਾ, ਮੂੰਹ-ਮੁਲਾਹਜਾ ਭਗਤਾਇਆ ਮੈਂ
ਪੱਗ ਦੀ ਸ਼ਾਨ ਦਾ ਚੇਤਾ.......... ਕਾਵਿ ਵਿਅੰਗ / ਤਰਲੋਚਨ ਸਿੰਘ ਦੁਪਾਲਪੁਰ
ਨੂੰਹਾਂ ਧੀਆਂ ਤਾਂਈਂ ਜਦੋਂ ਛੱਡਦੇ ਹਾਂ ਦਾਜ ਪਿੱਛੇ
ਮਾਰਦੀ ਨਾ ਲੱਜਾ ਸਾਨੂੰ ਉਦੋਂ ਭੋਰਾ ਜੱਗ ਦੀ ।
ਫਰਜੀ ਵਿਆਹਾਂ ਵਿੱਚ ਝੂਠ ਮੂਠ ਲੈ ਕੇ ਫੇਰੇ
‘ਬਾਹਰ’ ਜਾਣ ਲੱਗਿਆਂ ਨੂੰ ਸੰਗ ਨਹੀਂਉਂ ਲੱਗਦੀ ।
ਉਦੋਂ ਵੀ ਹਯਾ ਨਾ ਆਵੇ ਆਂਉਂਦੇ ਹਾਂ ਅੜਿੱਕੇ ਆਪਾਂ
ਫੜੀ ਜਾਂਦੀ ‘ਖੇਪ’ ਜਦੋਂ ਗੱਡੀ ‘ਚੋਂ ਡਰੱਗ ਦੀ ।
ਅੰਧ-ਵਿਸ਼ਵਾਸ਼ੀ ਹੋ ਕੇ ਥ੍ਹਾਂ ਥ੍ਹਾਂ ਮੱਥੇ ਟੇਕੀ ਜਾਈਏ
ਰਹਿੰਦੀ ਨਾ ਪਛਾਣ ਸਾਨੂੰ ਸਾਧ ਅਤੇ ਠੱਗ ਦੀ ।
ਮਾਰਦੀ ਨਾ ਲੱਜਾ ਸਾਨੂੰ ਉਦੋਂ ਭੋਰਾ ਜੱਗ ਦੀ ।
ਫਰਜੀ ਵਿਆਹਾਂ ਵਿੱਚ ਝੂਠ ਮੂਠ ਲੈ ਕੇ ਫੇਰੇ
‘ਬਾਹਰ’ ਜਾਣ ਲੱਗਿਆਂ ਨੂੰ ਸੰਗ ਨਹੀਂਉਂ ਲੱਗਦੀ ।
ਉਦੋਂ ਵੀ ਹਯਾ ਨਾ ਆਵੇ ਆਂਉਂਦੇ ਹਾਂ ਅੜਿੱਕੇ ਆਪਾਂ
ਫੜੀ ਜਾਂਦੀ ‘ਖੇਪ’ ਜਦੋਂ ਗੱਡੀ ‘ਚੋਂ ਡਰੱਗ ਦੀ ।
ਅੰਧ-ਵਿਸ਼ਵਾਸ਼ੀ ਹੋ ਕੇ ਥ੍ਹਾਂ ਥ੍ਹਾਂ ਮੱਥੇ ਟੇਕੀ ਜਾਈਏ
ਰਹਿੰਦੀ ਨਾ ਪਛਾਣ ਸਾਨੂੰ ਸਾਧ ਅਤੇ ਠੱਗ ਦੀ ।
ਧਰਤ ਪੰਜਾਬ ਦੀ……… ਨਜ਼ਮ/ਕਵਿਤਾ / ਅਰਸ਼ਦੀਪ ਸਿੰਘ ਬੜਿੰਗ
ਪਿੰਡ ਪਿੰਡ ਵਿੱਚ ਯਾਰੋ ਠੇਕਾ ਖੁੱਲਿਆ
ਹਾਕਮ ਜਵਾਨੀ ਬਰਬਾਦ ਕਰਨ ਤੁਲਿਆ
ਜਿਥੇ ਵਿੱਦਿਆ ਦਾ ਚਾਨਣ ਮੁਨਾਰਾ ਮਿੱਤਰਾ
ੳਹਦੇ ਲਾਗੇ ਰੱਖਿਆ ਤਬਾਹੀ ਦਾ ਸਮਾਨ ਮਿੱਤਰਾ
ਥਾਂ ਥਾਂ ਖੁੱਲ ਗਏ ਠੇਕੇ ਮਿੱਤਰਾ
ਧਰਤ ਪੰਜਾਬ ਦੀ ਬਣੀ ਸ਼ਰਾਬਸਥਾਨ ਮਿੱਤਰਾ…
ਪਹਿਲਾ ਚੰਦਰੀ ਵਿਖਾਉਂਦੀ ਵੱਖਰਾ ਨਜ਼ਾਰਾ
ਫਿਰ ਦੂਰ ਕਰੇ ਕੋਈ ਆਪਣਾ ਪਿਆਰਾ
ਜਿਸ ਰੁੱਤੇ ਆਉਂਦੀ ਬਹਾਰ ਮਿੱਤਰਾ
ੳਸ ਰੁੱਤੇ ਮੁੰਡਾ ਚੱਲਿਆ ਸਮਸ਼ਾਨ ਮਿੱਤਰਾ
ਥਾਂ ਥਾਂ ਖੁੱਲ ਗਏ ਠੇਕੇ ਮਿੱਤਰਾ
ਧਰਤ ਪੰਜਾਬ ਦੀ ਬਣੀ ਸ਼ਰਾਬਸਥਾਨ ਮਿੱਤਰਾ…
ਹਾਕਮ ਜਵਾਨੀ ਬਰਬਾਦ ਕਰਨ ਤੁਲਿਆ
ਜਿਥੇ ਵਿੱਦਿਆ ਦਾ ਚਾਨਣ ਮੁਨਾਰਾ ਮਿੱਤਰਾ
ੳਹਦੇ ਲਾਗੇ ਰੱਖਿਆ ਤਬਾਹੀ ਦਾ ਸਮਾਨ ਮਿੱਤਰਾ
ਥਾਂ ਥਾਂ ਖੁੱਲ ਗਏ ਠੇਕੇ ਮਿੱਤਰਾ
ਧਰਤ ਪੰਜਾਬ ਦੀ ਬਣੀ ਸ਼ਰਾਬਸਥਾਨ ਮਿੱਤਰਾ…
ਪਹਿਲਾ ਚੰਦਰੀ ਵਿਖਾਉਂਦੀ ਵੱਖਰਾ ਨਜ਼ਾਰਾ
ਫਿਰ ਦੂਰ ਕਰੇ ਕੋਈ ਆਪਣਾ ਪਿਆਰਾ
ਜਿਸ ਰੁੱਤੇ ਆਉਂਦੀ ਬਹਾਰ ਮਿੱਤਰਾ
ੳਸ ਰੁੱਤੇ ਮੁੰਡਾ ਚੱਲਿਆ ਸਮਸ਼ਾਨ ਮਿੱਤਰਾ
ਥਾਂ ਥਾਂ ਖੁੱਲ ਗਏ ਠੇਕੇ ਮਿੱਤਰਾ
ਧਰਤ ਪੰਜਾਬ ਦੀ ਬਣੀ ਸ਼ਰਾਬਸਥਾਨ ਮਿੱਤਰਾ…
ਭਾਰਤ ਦੇਸ਼……… ਨਜ਼ਮ/ਕਵਿਤਾ / ਅਰਸ਼ਦੀਪ ਸਿੰਘ ਬੜਿੰਗ
ਮਾਪਿਆਂ ਨੂੰ ਮੰਗਿਆ ਪਾਣੀ ਨਾ ਮਿਲਦਾ
ਪੁੱਤਾ ਕੋਲ ਟਾਇਮ ਕਿੱਥੇ ਇੱਕ ਪਲ ਦਾ
ਪਰ ਨਿੱਤ ਹਾਜ਼ਰੀ ਡੇਰੇ ਲਾਉਦੇ
ਪੈਰ ਬੈਠ ਬਾਬਿਆਂ ਦੇ ਘੁੱਟਦੇ
ਭਾਰਤ ਦੇਸ਼ ਅਖੌਤੀ ਬਾਬਿਆਂ ਦਾ
ਏਥੇ ਅੰਧਵਿਸਵਾਸ਼ੀ ਲੋਕ ਨੇ ਵਸਦੇ…
ਲੋਕੀ ਮੰਦਰਾਂ ਮਸਜਿਦਾਂ ਵਿੱਚ ਰੱਬ ਲੱਭਦੇ
ਰੱਬ ਦੇ ਰੂਪ ਮਾਪਿਆਂ ਨੂੰ ਘਰੋਂ ਕੱਢ ਕੇ
ਦੁਰਕਾਰ ਮਾਂ-ਪਿੳ ਦੀਆਂ ਅਸੀਸਾਂ ਨੂੰ
ਥੱਲੇ ਹਵਸਖੋਰ ਬਾਬਿਆਂ ਦੇ ਚੱਟਦੇ
ਭਾਰਤ ਦੇਸ਼ ਅਖੌਤੀ ਬਾਬਿਆਂ ਦਾ
ਏਥੇ ਅੰਧਵਿਸਵਾਸ਼ੀ ਲੋਕ ਨੇ ਵਸਦੇ…
ਪੁੱਤਾ ਕੋਲ ਟਾਇਮ ਕਿੱਥੇ ਇੱਕ ਪਲ ਦਾ
ਪਰ ਨਿੱਤ ਹਾਜ਼ਰੀ ਡੇਰੇ ਲਾਉਦੇ
ਪੈਰ ਬੈਠ ਬਾਬਿਆਂ ਦੇ ਘੁੱਟਦੇ
ਭਾਰਤ ਦੇਸ਼ ਅਖੌਤੀ ਬਾਬਿਆਂ ਦਾ
ਏਥੇ ਅੰਧਵਿਸਵਾਸ਼ੀ ਲੋਕ ਨੇ ਵਸਦੇ…
ਲੋਕੀ ਮੰਦਰਾਂ ਮਸਜਿਦਾਂ ਵਿੱਚ ਰੱਬ ਲੱਭਦੇ
ਰੱਬ ਦੇ ਰੂਪ ਮਾਪਿਆਂ ਨੂੰ ਘਰੋਂ ਕੱਢ ਕੇ
ਦੁਰਕਾਰ ਮਾਂ-ਪਿੳ ਦੀਆਂ ਅਸੀਸਾਂ ਨੂੰ
ਥੱਲੇ ਹਵਸਖੋਰ ਬਾਬਿਆਂ ਦੇ ਚੱਟਦੇ
ਭਾਰਤ ਦੇਸ਼ ਅਖੌਤੀ ਬਾਬਿਆਂ ਦਾ
ਏਥੇ ਅੰਧਵਿਸਵਾਸ਼ੀ ਲੋਕ ਨੇ ਵਸਦੇ…
ਸੁਪਨੇ .......... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂ
ਸੁਪਨੇ ਸਿਰਜੋ ਸੁਪਨੇ ਵੱਢੋ, ਬਿਨ ਸੁਪਨੇ ਨਹੀਂ ਸਰਦਾ।
ਘੁੰਗਟ ਹਟਾਓ, ਸੁਪਨੇ ਹੰਢਾਓ, ਕਰ ਦਿਓ ਬੇ-ਪਰਦਾ।
ਸੰਘਰਸ਼ ਹੈ ਇਕ ਮਾਡਲ ਸੁਪਨਾ, ਕਿਰਤ ਅੱਗੇ ਝਰਦਾ।
ਸੁਪਨ ਹਕੀਕਤ ਉਦਮ ਸਾਹਵੇਂ, ਮੁਕੱਦਰ ਪਾਣੀ ਭਰਦਾ।
ਸੁਪਨੇ ਲੁੱਟਣ ਖਾਤਰ ਬੰਦਾ, ਅੰਤਿਮ ਦਮ ਤੱਕ ਲਰਦਾ।
ਚੜ੍ਹਦੀ ਕਲਾ ’ਚ ਚੜ੍ਹਦੇ ਜਾਣਾ, ਬੁਲੰਦ ਨਾਹਰਾ ਨਰਦਾ।
ਉਮੰਗਾਂ ਦਾ ਸਾਖੀ ਦਰਪਣ, ਭਵਿੱਖਬਾਣੀ ਸੁਪਨਾ ਕਰਦਾ।
ਜੀਵਨ ਦੇ ਅਦਿੱਖ ਦਿਸਹੱਦੇ, ਤੁਹਾਡੇ ਅਰਪਣ ਧਰਦਾ।
ਘੁੰਗਟ ਹਟਾਓ, ਸੁਪਨੇ ਹੰਢਾਓ, ਕਰ ਦਿਓ ਬੇ-ਪਰਦਾ।
ਸੰਘਰਸ਼ ਹੈ ਇਕ ਮਾਡਲ ਸੁਪਨਾ, ਕਿਰਤ ਅੱਗੇ ਝਰਦਾ।
ਸੁਪਨ ਹਕੀਕਤ ਉਦਮ ਸਾਹਵੇਂ, ਮੁਕੱਦਰ ਪਾਣੀ ਭਰਦਾ।
ਸੁਪਨੇ ਲੁੱਟਣ ਖਾਤਰ ਬੰਦਾ, ਅੰਤਿਮ ਦਮ ਤੱਕ ਲਰਦਾ।
ਚੜ੍ਹਦੀ ਕਲਾ ’ਚ ਚੜ੍ਹਦੇ ਜਾਣਾ, ਬੁਲੰਦ ਨਾਹਰਾ ਨਰਦਾ।
ਉਮੰਗਾਂ ਦਾ ਸਾਖੀ ਦਰਪਣ, ਭਵਿੱਖਬਾਣੀ ਸੁਪਨਾ ਕਰਦਾ।
ਜੀਵਨ ਦੇ ਅਦਿੱਖ ਦਿਸਹੱਦੇ, ਤੁਹਾਡੇ ਅਰਪਣ ਧਰਦਾ।
ਪ੍ਰਦੇਸੀ.......... ਨਜ਼ਮ/ਕਵਿਤਾ / ਚਰਨਜੀਤ ਸਿੰਘ ਪੰਨੂ
ਬਿਨ ਸਿਰਨਾਵੇਂ ਪੱਤਰ ਵਾਂਗੂੰ ਦਰ ਦਰ ਰੁਲਦੇ ਰਹਿਣਾ,
ਨਾ ਕੋਈ ਝਾਲੂ ਅੱਗੇ ਬਣਦਾ, ਨਾ ਪਿੱਛੇ ਮੁੜਨ ਦੀ ਆਸ।
ਪੰਛੀ ਤੇ ਪਰਦੇਸੀ ਦੋਵੇਂ, ਨਾ ਕੋਈ ਮੰਜਿ਼ਲ ਥਹੁ ਟਿਕਾਣਾ,
ਅੰਨ੍ਹੇ ਮੋੜ ਤੇ ਗਲੀ ਅੰਧੇਰੀ, ਮਨ ਚਾਹਿਆ ਬਣਵਾਸ।
ਰੁੱਖਾਂ ਨੂੰ ਡਾਲਰ ਲਗਦੇ ਨੇ ਉਥੇ, ਭਰਮਾਂ ਦੀ ਗੰਢ ਖੁਲ੍ਹੀ,
ਜਾਗੀਰਾਂ ਮੁਰੱਬੇ ਦਾਅ ਤੇ ਲਾਏ, ਨਾ ਜੂਆ ਆਇਆ ਰਾਸ।
ਚਕਾਚੂੰਧ ਗੁੱਛੇ ਅੰਗੂਰ ਕਿਆਸੇ, ਥੂਹ ਥੂਹ ਕੌੜੇ ਨਿਕਲੇ,
ਨਾ ਚੋਆਂ ਜਿਹਾ ਅੰਮ੍ਰਿਤ ਉਥੇ, ਨਾ ਅਪਣਤ ਭਰੀ ਮਿਠਾਸ।
ਨਾ ਕੋਈ ਝਾਲੂ ਅੱਗੇ ਬਣਦਾ, ਨਾ ਪਿੱਛੇ ਮੁੜਨ ਦੀ ਆਸ।
ਪੰਛੀ ਤੇ ਪਰਦੇਸੀ ਦੋਵੇਂ, ਨਾ ਕੋਈ ਮੰਜਿ਼ਲ ਥਹੁ ਟਿਕਾਣਾ,
ਅੰਨ੍ਹੇ ਮੋੜ ਤੇ ਗਲੀ ਅੰਧੇਰੀ, ਮਨ ਚਾਹਿਆ ਬਣਵਾਸ।
ਰੁੱਖਾਂ ਨੂੰ ਡਾਲਰ ਲਗਦੇ ਨੇ ਉਥੇ, ਭਰਮਾਂ ਦੀ ਗੰਢ ਖੁਲ੍ਹੀ,
ਜਾਗੀਰਾਂ ਮੁਰੱਬੇ ਦਾਅ ਤੇ ਲਾਏ, ਨਾ ਜੂਆ ਆਇਆ ਰਾਸ।
ਚਕਾਚੂੰਧ ਗੁੱਛੇ ਅੰਗੂਰ ਕਿਆਸੇ, ਥੂਹ ਥੂਹ ਕੌੜੇ ਨਿਕਲੇ,
ਨਾ ਚੋਆਂ ਜਿਹਾ ਅੰਮ੍ਰਿਤ ਉਥੇ, ਨਾ ਅਪਣਤ ਭਰੀ ਮਿਠਾਸ।
ਸੰਜੀਵਨੀ.......... ਗ਼ਜ਼ਲ / ਚਰਨਜੀਤ ਸਿੰਘ ਪੰਨੂ
ਕੌਣ ਡੱਬੀ ਮਲ੍ਹਮ ਲਗਾਏਗਾ, ਹੁਣ ਪਾਣੀ ਕੌਣ ਪਿਲਾਏ ਗਾ,
ਮਸ਼ਕ ਜਗ੍ਹਾ ਘਨੱਈਏ ਮੋਢੇ, ਪਾਈ ਫਿਰਦੇ ਹਥਿਆਰਾਂ ਨੂੰ।
ਧਰਮ ਦੀ ਰਾਖੀ ਲੱਗ ਗੀ ਫੋਰਸ, ਛਾਉਣੀ ਖਾਲਮ ਖ਼ਾਲੀ,
ਨਿਹੱਥੀ ਪਬਲਿਕ ਬੇਵੱਸ ਹੋਈ, ਰੋਕੂ ਕੌਣ ਬਘਿਆੜਾਂ ਨੂੰ।
ਪਲਾਇਨ ਕਰਕੇ ਜੰਗਲ ਵਿਚੋਂ, ਕਿੱਥੇ ਹੁਣ ਸਿਰ ਲੁਕਾਉਗੇ,
ਦਹਿਸ਼ਤਗਰਦੀ ਹਰ ਥਾਂ ਰਾਣੀ, ਚੰਬੜੀ ਪਈ ਉਜਾੜਾਂ ਨੂੰ।
ਮ੍ਰਿਗ-ਛਲਾਵਾ ਪਾਣੀ ਨਹੀਂ ਔਹ, ਚਮਕ ਰਿਹਾ ਜੋ ਅੱਗੇ,
ਅਗਿਆਨੀ ਅੰਨ੍ਹੇ ਦੌੜੀ ਜਾਂਦੇ, ਦੱਸੋ ਪਿਆਸੀਆਂ ਧਾੜਾਂ ਨੂੰ।
ਮਸ਼ਕ ਜਗ੍ਹਾ ਘਨੱਈਏ ਮੋਢੇ, ਪਾਈ ਫਿਰਦੇ ਹਥਿਆਰਾਂ ਨੂੰ।
ਧਰਮ ਦੀ ਰਾਖੀ ਲੱਗ ਗੀ ਫੋਰਸ, ਛਾਉਣੀ ਖਾਲਮ ਖ਼ਾਲੀ,
ਨਿਹੱਥੀ ਪਬਲਿਕ ਬੇਵੱਸ ਹੋਈ, ਰੋਕੂ ਕੌਣ ਬਘਿਆੜਾਂ ਨੂੰ।
ਪਲਾਇਨ ਕਰਕੇ ਜੰਗਲ ਵਿਚੋਂ, ਕਿੱਥੇ ਹੁਣ ਸਿਰ ਲੁਕਾਉਗੇ,
ਦਹਿਸ਼ਤਗਰਦੀ ਹਰ ਥਾਂ ਰਾਣੀ, ਚੰਬੜੀ ਪਈ ਉਜਾੜਾਂ ਨੂੰ।
ਮ੍ਰਿਗ-ਛਲਾਵਾ ਪਾਣੀ ਨਹੀਂ ਔਹ, ਚਮਕ ਰਿਹਾ ਜੋ ਅੱਗੇ,
ਅਗਿਆਨੀ ਅੰਨ੍ਹੇ ਦੌੜੀ ਜਾਂਦੇ, ਦੱਸੋ ਪਿਆਸੀਆਂ ਧਾੜਾਂ ਨੂੰ।
ਸਾਡਾ ਉਹ ਭਾਰਤ.......... ਨਜ਼ਮ/ਕਵਿਤਾ / ਜੋਤਪਾਲ ਸਿਰਸਾ
ਅੱਜ ਪੁਛਦੇ ਨੇ ਸ਼ਹੀਦ ਸਾਨੂੰ
ਜਿਸ ਲਈ ਜਾਨਾਂ ਵਾਰੀਆਂ
ਝੱਲੀਆਂ ਖੱਜਲ ਖੁਆਰੀਆਂ
ਸਾਡਾ ਉਹ ਭਾਰਤ ਕਿਥੇ ਹੈ?
ਚੋਰੀ, ਬੇਈਮਾਨੀ ਤੇ ਰਿਸ਼ਵਤਖ਼ੋਰੀ
ਸਭ ਪਾਸੇ ਹਨੇਰਗਰਦੀ
ਸ਼ਹੀਦਾਂ ਦੇ ਸੁਪਨਿਆਂ ਦਾ
ਆਜ਼ਾਦ ਭਾਰਤ ਕਿਥੇ ਹੈ?
ਜਿਸ ਲਈ ਜਾਨਾਂ ਵਾਰੀਆਂ
ਝੱਲੀਆਂ ਖੱਜਲ ਖੁਆਰੀਆਂ
ਸਾਡਾ ਉਹ ਭਾਰਤ ਕਿਥੇ ਹੈ?
ਚੋਰੀ, ਬੇਈਮਾਨੀ ਤੇ ਰਿਸ਼ਵਤਖ਼ੋਰੀ
ਸਭ ਪਾਸੇ ਹਨੇਰਗਰਦੀ
ਸ਼ਹੀਦਾਂ ਦੇ ਸੁਪਨਿਆਂ ਦਾ
ਆਜ਼ਾਦ ਭਾਰਤ ਕਿਥੇ ਹੈ?
ਚੰਨ.......... ਨਜ਼ਮ/ਕਵਿਤਾ / ਜੋਤਪਾਲ ਸਿਰਸਾ
ਇਕਲਾਪਾ ਮੇਰਾ
ਨਿੱਤ ਵੰਡਾਵੇ
ਨੀਲੇ ਅੰਬਰੀ
ਚਮਕਦਾ ਚੰਨ
ਤੱਕਦਾ ਜਦ
ਮੇਰੇ ਡਿਗਦੇ ਹੰਝੂ
ਨਿਖਰੀ ਰਾਤ ‘ਚ
ਪਿਘਲਦਾ ਚੰਨ
ਜਦ ਵੀ ਫੋਲਦੀ
ਮੈਂ ਦੁਖੜੇ ਅਪਣੇ
ਨਾਲ ਮੇਰੇ
ਸੁਲਗਦਾ ਚੰਨ
ਸਾਰੀ ਰਾਤ
ਦਿਲ ਬਹਿਲਾਵੇ
ਨਿੱਤ ਵੰਡਾਵੇ
ਨੀਲੇ ਅੰਬਰੀ
ਚਮਕਦਾ ਚੰਨ
ਤੱਕਦਾ ਜਦ
ਮੇਰੇ ਡਿਗਦੇ ਹੰਝੂ
ਨਿਖਰੀ ਰਾਤ ‘ਚ
ਪਿਘਲਦਾ ਚੰਨ
ਜਦ ਵੀ ਫੋਲਦੀ
ਮੈਂ ਦੁਖੜੇ ਅਪਣੇ
ਨਾਲ ਮੇਰੇ
ਸੁਲਗਦਾ ਚੰਨ
ਸਾਰੀ ਰਾਤ
ਦਿਲ ਬਹਿਲਾਵੇ
ਰਿਸ਼ਤੇ.......... ਨਜ਼ਮ/ਕਵਿਤਾ / ਜੋਤਪਾਲ ਸਿਰਸਾ
ਕਾਸ਼ ਮੁੜ ਆਵੇ ਓਹ ਭਲਾ ਜਮਾਨਾ
ਜਦ ਹੁੰਦੇ ਸੀ ਮਹਿਕਦੇ ਰਿਸ਼ਤੇ
ਲੋਕੋਂ ਲਜੋਂ ਨਿਭਾਏ ਜਾਂਦੇ ਅੱਜਕਲ
ਚਾਰਦੀਵਾਰੀ ਸਹਿਕਦੇ ਰਿਸ਼ਤੇ
ਕਲਯੁੱਗ ਦਾ ਕੁਝ ਅਸਰ ਅਜਿਹਾ
ਪੈਰ ਪੈਰ ਤੇ ਬਹਿਕਦੇ ਰਿਸ਼ਤੇ
ਜਦ ਹੁੰਦੇ ਸੀ ਮਹਿਕਦੇ ਰਿਸ਼ਤੇ
ਲੋਕੋਂ ਲਜੋਂ ਨਿਭਾਏ ਜਾਂਦੇ ਅੱਜਕਲ
ਚਾਰਦੀਵਾਰੀ ਸਹਿਕਦੇ ਰਿਸ਼ਤੇ
ਕਲਯੁੱਗ ਦਾ ਕੁਝ ਅਸਰ ਅਜਿਹਾ
ਪੈਰ ਪੈਰ ਤੇ ਬਹਿਕਦੇ ਰਿਸ਼ਤੇ
ਆਓ ਤਾਂ ਸਹੀ.......... ਨਜ਼ਮ/ਕਵਿਤਾ / ਜੋਤਪਾਲ ਸਿਰਸਾ
ਨਿਤ ਘਰ ਦੀ ਕੱਢੀ ਪਿਲਾਉਣ ਵਾਲਿਓ
ਆਓ ਰਲ ਮਿਲ ਨਸ਼ਾ ਮੁਕਤ ਪੰਜਾਬ ਬਣਾਈਏ
ਪਿਛੇ ਕੁੜੀਆਂ ਦੇ ਰਿਕਸ਼ੇ ਲਗਾਉਣ ਵਾਲਿਓ
ਆਓ ਕਿਸੇ ਕੁੜੀ ਦੀ ਬਹਾਦੁਰੀ ਦਾ ਕਿੱਸਾ ਵੀ ਸੁਣਾਈਏ
ਜੱਟਾਂ ਨੂੰ ਹਰ ਗੀਤ ‘ਚ ਵੈਲੀ ਦਿਖਾਉਣ ਵਾਲਿਓ
ਆਓ ਉਨ੍ਹਾਂ ਨੂੰ ਜੱਟ ਦੀ ਅਸਲੀ ਜੂਨ ਵੀ ਦਿਖਾਈਏ
ਆਓ ਰਲ ਮਿਲ ਨਸ਼ਾ ਮੁਕਤ ਪੰਜਾਬ ਬਣਾਈਏ
ਪਿਛੇ ਕੁੜੀਆਂ ਦੇ ਰਿਕਸ਼ੇ ਲਗਾਉਣ ਵਾਲਿਓ
ਆਓ ਕਿਸੇ ਕੁੜੀ ਦੀ ਬਹਾਦੁਰੀ ਦਾ ਕਿੱਸਾ ਵੀ ਸੁਣਾਈਏ
ਜੱਟਾਂ ਨੂੰ ਹਰ ਗੀਤ ‘ਚ ਵੈਲੀ ਦਿਖਾਉਣ ਵਾਲਿਓ
ਆਓ ਉਨ੍ਹਾਂ ਨੂੰ ਜੱਟ ਦੀ ਅਸਲੀ ਜੂਨ ਵੀ ਦਿਖਾਈਏ
ਬੇਰੁਖੀ ਤੇਰੀ.......... ਨਜ਼ਮ/ਕਵਿਤਾ / ਜੋਤਪਾਲ ਸਿਰਸਾ
ਤੂੰ ਕੀ ਜਾਣੇ
ਕਿੰਨਾ ਦਰਦ ਦਿੰਦੀ ਹੈ
ਇਹ ਬੇਰੁਖੀ ਤੇਰੀ
ਕਤਰਾ ਕਤਰਾ ਕਰ
ਜਿਸਮ ‘ਚੋਂ ਜਿੰਦ
ਨਿਚੋੜ ਲੈਂਦੀ ਹੈ
ਇਹ ਬੇਰੁਖੀ ਤੇਰੀ
ਕਿੰਨਾ ਦਰਦ ਦਿੰਦੀ ਹੈ
ਇਹ ਬੇਰੁਖੀ ਤੇਰੀ
ਕਤਰਾ ਕਤਰਾ ਕਰ
ਜਿਸਮ ‘ਚੋਂ ਜਿੰਦ
ਨਿਚੋੜ ਲੈਂਦੀ ਹੈ
ਇਹ ਬੇਰੁਖੀ ਤੇਰੀ
ਅਜ਼ਲਾਂ ਤੋਂ ਟੁਰੇ ਚੰਨਾ........... ਨਜ਼ਮ/ਕਵਿਤਾ / ਅਨੂਪਕਮਲ ਸਿੰਘ ਰੰਧਾਵਾ
ਅਜ਼ਲਾਂ ਤੋਂ ਟੁਰੇ ਚੰਨਾ ਚਾਨਣੇ ਦੇ ਲਾਰਿਆਂ ‘ਤੇ, ਦੱਸ ਕਿਹੜੇ ਦੇਸ ਆ ਗਏ?
ਦੱਸ ਕਿਹੜੇ ਦੇਸ ਆ ਗਏ?
ਰੁੱਖੇ ਰੁੱਖੇ ਹਾਸਿਆਂ ਤੋਂ ਗ਼ਮ ਨਾ ਲੁਕਾਇਆ ਜਾਵੇ, ਜਿਊਣ ਦਾ ਭੁਲੇਖਾ ਪਾਵੇ ਜਿੰਦਗੀ।
ਬੰਦਿਆਂ ਦਾ ਖ਼ੂਨ ਪੀ ਕੇ ਪੱਥਰਾਂ ਨੂੰ ਚੁੰਮਦੇ ਨੇ, ਵੇਖੀਂ ਏਥੇ ਬੰਦਿਆਂ ਦੀ ਬੰਦਗੀ।
ਤੇਰੇ ਮੇਰੇ ਰੱਬ ਦੇ ਸਜਾ ਕੇ ਵੱਖ ਟੁਕੜੇ, ਦਮਾਂ ਵਾਲੇ ਮੁੱਲ ਪਾ ਗਏ॥
ਦੱਸ ਕਿਹੜੇ ਦੇਸ ਆ ਗਏ?
ਪਿਆਰ ਦੀਆਂ ਬੁੱਲੀਆਂ ਤੇ ਮੌਤ ਜੇਹੀ ਚੁੱਪ ਘੂਰੇ, ਖ਼ਬਰੇ ਗਵਾਚੇ ਕਿੱਥੇ ਬੋਲ ਵੇ।
ਜਿਸਮਾਂ ਦੀ ਮੰਡੀ ਚੰਨਾ ਨਿੱਤ ਲੁੱਟਮਾਰ ਹੋਵੇ, ਬਚਦੀ ਨਹੀ ਰੂਹ ਕਿਸੇ ਕੋਲ ਵੇ।
ਰੀਝਾਂ ਦੀਆਂ ਚਿੜੀਆਂ ਤੇ ਬੋਟ ਸਣੇ ਆਲ੍ਹਣੇ, ਕਾਲ਼ਖ਼ਾਂ ਦੇ ਬਾਜ਼ ਖਾ ਗਏ॥
ਦੱਸ ਕਿਹੜੇ ਦੇਸ ਆ ਗਏ?
ਦੱਸ ਕਿਹੜੇ ਦੇਸ ਆ ਗਏ?
ਰੁੱਖੇ ਰੁੱਖੇ ਹਾਸਿਆਂ ਤੋਂ ਗ਼ਮ ਨਾ ਲੁਕਾਇਆ ਜਾਵੇ, ਜਿਊਣ ਦਾ ਭੁਲੇਖਾ ਪਾਵੇ ਜਿੰਦਗੀ।
ਬੰਦਿਆਂ ਦਾ ਖ਼ੂਨ ਪੀ ਕੇ ਪੱਥਰਾਂ ਨੂੰ ਚੁੰਮਦੇ ਨੇ, ਵੇਖੀਂ ਏਥੇ ਬੰਦਿਆਂ ਦੀ ਬੰਦਗੀ।
ਤੇਰੇ ਮੇਰੇ ਰੱਬ ਦੇ ਸਜਾ ਕੇ ਵੱਖ ਟੁਕੜੇ, ਦਮਾਂ ਵਾਲੇ ਮੁੱਲ ਪਾ ਗਏ॥
ਦੱਸ ਕਿਹੜੇ ਦੇਸ ਆ ਗਏ?
ਪਿਆਰ ਦੀਆਂ ਬੁੱਲੀਆਂ ਤੇ ਮੌਤ ਜੇਹੀ ਚੁੱਪ ਘੂਰੇ, ਖ਼ਬਰੇ ਗਵਾਚੇ ਕਿੱਥੇ ਬੋਲ ਵੇ।
ਜਿਸਮਾਂ ਦੀ ਮੰਡੀ ਚੰਨਾ ਨਿੱਤ ਲੁੱਟਮਾਰ ਹੋਵੇ, ਬਚਦੀ ਨਹੀ ਰੂਹ ਕਿਸੇ ਕੋਲ ਵੇ।
ਰੀਝਾਂ ਦੀਆਂ ਚਿੜੀਆਂ ਤੇ ਬੋਟ ਸਣੇ ਆਲ੍ਹਣੇ, ਕਾਲ਼ਖ਼ਾਂ ਦੇ ਬਾਜ਼ ਖਾ ਗਏ॥
ਦੱਸ ਕਿਹੜੇ ਦੇਸ ਆ ਗਏ?
ਵਿਕਾਸ ਦੀ ਗੁੱਡੀ.......... ਨਜ਼ਮ/ਕਵਿਤਾ / ਗੁਰਨੇਤਰ ਸਿੰਘ
ਅੱਜ ਫੇਰ ਡੀ.ਸੀ. ਸਾਹਿਬ ਨਾਲ ਮੀਟਿੰਗ ਹੈ
ਜਿਸ ਵਿੱਚ
ਵਿਕਾਸ ਦੇ ਏਜੰਡੇ ਤੇ ਹੋਵੇਗੀ ਵਿਚਾਰ
ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ
ਹਰ ਅਫਸਰ ਹੈ ਮਸ਼ਰੂਫ
ਆਪਣੀਆਂ ਫਾਈਲਾਂ ਵਿੱਚੋਂ ਲੱਭ ਰਿਹਾ ਹੈ
ਵਿਕਾਸ ਦੀ ਮੂੰਹ ਬੋਲਦੀ ਤਸਵੀਰ
ਝੂਠ ਅਤੇ ਸੱਚ ਬੋਲਣ ਲਈ
ਆਪਣੇ ਦਿਮਾਗ਼ ਦੇ ਖੋਲ ਰਿਹਾ ਕਿਵਾੜ
ਵਿਕਾਸ ਦੀ ਮੱਠੀ ਚਾਲ ਨੂੰ
ਕਿਵੇਂ ਦਿਆਂਗਾ ਰਫ਼ਤਾਰ
ਤੇ ਮੀਟਿੰਗ ਦੇ ਖ਼ਤਮ ਹੋਣ ‘ਤੇ
ਫਿਰ
ਜਿਸ ਵਿੱਚ
ਵਿਕਾਸ ਦੇ ਏਜੰਡੇ ਤੇ ਹੋਵੇਗੀ ਵਿਚਾਰ
ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ
ਹਰ ਅਫਸਰ ਹੈ ਮਸ਼ਰੂਫ
ਆਪਣੀਆਂ ਫਾਈਲਾਂ ਵਿੱਚੋਂ ਲੱਭ ਰਿਹਾ ਹੈ
ਵਿਕਾਸ ਦੀ ਮੂੰਹ ਬੋਲਦੀ ਤਸਵੀਰ
ਝੂਠ ਅਤੇ ਸੱਚ ਬੋਲਣ ਲਈ
ਆਪਣੇ ਦਿਮਾਗ਼ ਦੇ ਖੋਲ ਰਿਹਾ ਕਿਵਾੜ
ਵਿਕਾਸ ਦੀ ਮੱਠੀ ਚਾਲ ਨੂੰ
ਕਿਵੇਂ ਦਿਆਂਗਾ ਰਫ਼ਤਾਰ
ਤੇ ਮੀਟਿੰਗ ਦੇ ਖ਼ਤਮ ਹੋਣ ‘ਤੇ
ਫਿਰ
ਲ਼ੁਤਰੋ.......... ਕਾਵਿ ਵਿਅੰਗ / ਮੁਹਿੰਦਰ ਸਿੰਘ ਘੱਗ
ਇਸ ਲੁਤਰੋ ਦੇ ਹਥ ਵਿਚ ਦੋਨੋ ਮਾਨ ਅਤੇ ਅਪਮਾਨ
ਚੰਗੀ ਵਗੇ ਤਾਂ ਵਾਹ ਵਾਹ ਮਿਲਦੀ ਭੈੜੀ ਨਾਲ ਅਪਮਾਨ
ਮਹਾਂ ਭਾਰਤ ਛਿੜ ਪੈਂਦੀ ਜਦ ਆਗੂ ਲੁਤਰੋ ਕਰਨ ਸਲੂਣੀ
ਦੇਖਣ ਨੂੰ ਇਨਸਾਨ ਜੋੇ ਲਗਦੇ ਚਲਣ ਚਾਲ ਸ਼ੈਤਾਨ
ਤੋੜ ਮਰੋੜ ਕੇ ਗੱਲਾਂ ਕਰ ਕਰ ਆਗੂ ਨਿਤ ਉਲਝਾਂਉਂਦੇ ਤਾਣੀ
ਰਬੜ ਦੀ ਲੁਤਰੋ ਨਿਤ ਹੀ ਵਰਤਣ ਅਜ ਕਲ ਸਿਆਸਤਦਾਨ
ਧਰਮੀ ਆਗੂ ਇਸ ਲੁਤਰੋ ਨਾਲ ਪਾਉਂਦੇ ਜਦੋਂ ਬਖੇੜਾ
ਦਇਆ ਧਰਮ ਫਿਰ ਲੁਕ ਛਿਪ ਜਾਂਦੇ ਪੈਂਦੀ ਚਲ ਕਿਰਪਾਨ
ਚੰਗੀ ਵਗੇ ਤਾਂ ਵਾਹ ਵਾਹ ਮਿਲਦੀ ਭੈੜੀ ਨਾਲ ਅਪਮਾਨ
ਮਹਾਂ ਭਾਰਤ ਛਿੜ ਪੈਂਦੀ ਜਦ ਆਗੂ ਲੁਤਰੋ ਕਰਨ ਸਲੂਣੀ
ਦੇਖਣ ਨੂੰ ਇਨਸਾਨ ਜੋੇ ਲਗਦੇ ਚਲਣ ਚਾਲ ਸ਼ੈਤਾਨ
ਤੋੜ ਮਰੋੜ ਕੇ ਗੱਲਾਂ ਕਰ ਕਰ ਆਗੂ ਨਿਤ ਉਲਝਾਂਉਂਦੇ ਤਾਣੀ
ਰਬੜ ਦੀ ਲੁਤਰੋ ਨਿਤ ਹੀ ਵਰਤਣ ਅਜ ਕਲ ਸਿਆਸਤਦਾਨ
ਧਰਮੀ ਆਗੂ ਇਸ ਲੁਤਰੋ ਨਾਲ ਪਾਉਂਦੇ ਜਦੋਂ ਬਖੇੜਾ
ਦਇਆ ਧਰਮ ਫਿਰ ਲੁਕ ਛਿਪ ਜਾਂਦੇ ਪੈਂਦੀ ਚਲ ਕਿਰਪਾਨ
ਸੋਚਾਂ........... ਨਜ਼ਮ/ਕਵਿਤਾ/ ਦਿਲਜੋਧ ਸਿੰਘ
ਸੱਤ ਰੰਗੀ ਪੀਂਘ 'ਤੇ ਬਹਿਕੇ, ਝੱਟ ਮਾਰਨ ਜੋ ਉਡਾਰੀ
ਮਹਿੰਗੀ ਪੈਂਦੀ ਏ ਹਮੇਸ਼ਾਂ, ਉਨ੍ਹਾਂ ਸੱਜਣਾਂ ਦੀ ਯਾਰੀ
ਨਾਲ ਪਵਨਾਂ ਦੇ ਉਡਦੇ ਨੇ, ਬੱਦਲਾਂ ਦੇ ਗੋੜੇ
ਕਦੀ ਧੁੱਪਾਂ ਕਦੀ ਛਾਵਾਂ, ਕਦੀ ਵਸਦੇ ਨੇ ਥੋੜੇ
ਨੀਲੇ ਗਗਨਾਂ ਨੂੰ ਪੁੱਛਾਂ, ਉਸਦੇ ਰੰਗ ਦੀ ਸਚਾਈ
ਰੰਗ ਕੱਚਾ ਕਿ ਪੱਕਾ, ਜਾਂ ਦਿਸਦੀ ਡੂੰਘਾਈ
ਇਹ ਕਿੰਝ ਦੇ ਭੁਲੇਖੇ, ਜਿੰਦ ਰੋਜ਼ ਹੀ ਤਾਂ ਦੇਖੇ
ਇਹ ਹੈ ਸਮਝਾਂ ਦੀ ਹਾਰ, ਨਹੀਂ ਮੁਕਦੇ ਜੋ ਲੇਖੇ
ਮਹਿੰਗੀ ਪੈਂਦੀ ਏ ਹਮੇਸ਼ਾਂ, ਉਨ੍ਹਾਂ ਸੱਜਣਾਂ ਦੀ ਯਾਰੀ
ਨਾਲ ਪਵਨਾਂ ਦੇ ਉਡਦੇ ਨੇ, ਬੱਦਲਾਂ ਦੇ ਗੋੜੇ
ਕਦੀ ਧੁੱਪਾਂ ਕਦੀ ਛਾਵਾਂ, ਕਦੀ ਵਸਦੇ ਨੇ ਥੋੜੇ
ਨੀਲੇ ਗਗਨਾਂ ਨੂੰ ਪੁੱਛਾਂ, ਉਸਦੇ ਰੰਗ ਦੀ ਸਚਾਈ
ਰੰਗ ਕੱਚਾ ਕਿ ਪੱਕਾ, ਜਾਂ ਦਿਸਦੀ ਡੂੰਘਾਈ
ਇਹ ਕਿੰਝ ਦੇ ਭੁਲੇਖੇ, ਜਿੰਦ ਰੋਜ਼ ਹੀ ਤਾਂ ਦੇਖੇ
ਇਹ ਹੈ ਸਮਝਾਂ ਦੀ ਹਾਰ, ਨਹੀਂ ਮੁਕਦੇ ਜੋ ਲੇਖੇ
ਚੰਨ ਮੇਰੇ ਵਿਹੜੇ……… ਨਜ਼ਮ/ਕਵਿਤਾ / ਜੋਤਪਾਲ ਸਿਰਸਾ
ਅਪਣੇ ਵਿਹੜੇ ਦੇ ਚਾਨਣ ਤੇ ਗਰੂਰ ਕਰਣ ਵਾਲਿਆ
ਚੰਨ ਮੇਰੇ ਵਿਹੜੇ ਵੀ ਚੜ੍ਹਦਾ ਹੈ
ਤੂੰ ਬੇਸ਼ਕ ਵੇਖਦਾ ਹੋਵੇਂਗਾ ਰੋਜ ਹੀ ਚੰਨ ਨੂੰ
ਅਪਣੇ ਰੇਸ਼ਮੀ ਪਰਦਿਆਂ ਵਾਲੇ ਕਮਰੇ ਦੀ ਤਾਕੀ ‘ਚੋਂ
ਪਰ ਨਹੀਂ ਸਮਝ ਸਕਦਾ ਓਹ ਸੁਕੂਨ
ਜਦ ਮੇਰੇ ਵਿਹੜੇ ਦਾ ਚੰਨ ਨਿੰਮ ਦੇ ਪੱਤਿਆਂ ਵਿਚੋਂ
ਮੇਰੇ ਮੁੱਖ ਨੂੰ ਚੁੰਮ ਕਲੋਲਾਂ ਕਰਦਾ ਹੈ
ਤੇਰੇ ਸ਼ਹਿਰ ਦੀ ਚਕਾਚੌਂਧ ਸਾਹਮਣੇ
ਚੰਨ ਮੇਰੇ ਵਿਹੜੇ ਵੀ ਚੜ੍ਹਦਾ ਹੈ
ਤੂੰ ਬੇਸ਼ਕ ਵੇਖਦਾ ਹੋਵੇਂਗਾ ਰੋਜ ਹੀ ਚੰਨ ਨੂੰ
ਅਪਣੇ ਰੇਸ਼ਮੀ ਪਰਦਿਆਂ ਵਾਲੇ ਕਮਰੇ ਦੀ ਤਾਕੀ ‘ਚੋਂ
ਪਰ ਨਹੀਂ ਸਮਝ ਸਕਦਾ ਓਹ ਸੁਕੂਨ
ਜਦ ਮੇਰੇ ਵਿਹੜੇ ਦਾ ਚੰਨ ਨਿੰਮ ਦੇ ਪੱਤਿਆਂ ਵਿਚੋਂ
ਮੇਰੇ ਮੁੱਖ ਨੂੰ ਚੁੰਮ ਕਲੋਲਾਂ ਕਰਦਾ ਹੈ
ਤੇਰੇ ਸ਼ਹਿਰ ਦੀ ਚਕਾਚੌਂਧ ਸਾਹਮਣੇ
ਕਿਸੇ ਬਹਾਨੇ ਤਾਂ ਆ……… ਨਜ਼ਮ/ਕਵਿਤਾ / ਜੋਤਪਾਲ ਸਿਰਸਾ
ਤੜਫਾਉਣ ਲਈ ਆ, ਰੁਲਾਉਣ ਲਈ ਆ
ਇਕ ਬਾਰ ਫਿਰ ਸਤਾਉਣ ਲਈ ਆ
ਘੁਲ ਗਏ ਨੇ ਰੰਗ ਮੇਰੀ ਜਿੰਦਗੀ ‘ਚ
ਇਹ ਸ਼ੋਖ ਰੰਗ ਮਿਟਾਉਣ ਲਈ ਆ
ਭੁ¤ਲ ਗਈ ਹਾਂ ਤੇਰੇ ਦਿੱਤੇ ਜ਼ਖਮ
ਨਵੇਂ ਸਿਰੋਂ ਦਿਲ ਦੁਖਾਉਣ ਲਈ ਆ
ਪਿਆਰ ਤੇ ਨਫਰਤ ‘ਚ ਹੈ ਜੋ ਫਾਸਲਾ
ਫਿਰ ਓਹ ਫਾਸਲਾ ਦਿਖਾਉਣ ਲਈ ਆ
ਇਕ ਬਾਰ ਫਿਰ ਸਤਾਉਣ ਲਈ ਆ
ਘੁਲ ਗਏ ਨੇ ਰੰਗ ਮੇਰੀ ਜਿੰਦਗੀ ‘ਚ
ਇਹ ਸ਼ੋਖ ਰੰਗ ਮਿਟਾਉਣ ਲਈ ਆ
ਭੁ¤ਲ ਗਈ ਹਾਂ ਤੇਰੇ ਦਿੱਤੇ ਜ਼ਖਮ
ਨਵੇਂ ਸਿਰੋਂ ਦਿਲ ਦੁਖਾਉਣ ਲਈ ਆ
ਪਿਆਰ ਤੇ ਨਫਰਤ ‘ਚ ਹੈ ਜੋ ਫਾਸਲਾ
ਫਿਰ ਓਹ ਫਾਸਲਾ ਦਿਖਾਉਣ ਲਈ ਆ
ਜੋਗੀ.......... ਨਜ਼ਮ/ਕਵਿਤਾ / ਜੋਤਪਾਲ ਸਿਰਸਾ,ਹਰਿਆਣਾ
ਆਓ ਨੀਂ ਸਈਓ
ਰਲ ਦੇਓ ਨੀਂ ਵਧਾਈ
ਜੋਗੀ ਮੇਰੇ ਬੂਹੇ
ਅਲਖ ਜਗਾਈ
ਓਹਦੀ ਸੱਚੀ ਨਿਰਛਲ ਤੱਕਣੀ
ਮੈਂ ਜੋ ਤੱਕ ਆਈ
ਹੋਈ ਦੀਵਾਨੀ
ਨੀ ਮੈਂ ਸੁਧ ਬੁਧ ਗਵਾਈ
ਰਲ ਦੇਓ ਨੀਂ ਵਧਾਈ
ਜੋਗੀ ਮੇਰੇ ਬੂਹੇ
ਅਲਖ ਜਗਾਈ
ਓਹਦੀ ਸੱਚੀ ਨਿਰਛਲ ਤੱਕਣੀ
ਮੈਂ ਜੋ ਤੱਕ ਆਈ
ਹੋਈ ਦੀਵਾਨੀ
ਨੀ ਮੈਂ ਸੁਧ ਬੁਧ ਗਵਾਈ
ਬੇਗਾਨਾ ਪਿੰਡ......... ਨਜ਼ਮ/ਕਵਿਤਾ / ਜੋਤਪਾਲ ਸਿਰਸਾ,ਹਰਿਆਣਾ
ਖੂਹ ਦਾ ਪਾਣੀ ਖੌਰੇ ਕਿਥੇ ਚੋ ਗਿਆ
ਅੱਜ ਪਿੰਡ ਬੇਗਾਨਾ ਹੋ ਗਿਆ
ਤਰਸ ਗਈ ਰੂਹ ਮਲ੍ਹੇ ਦੇ ਬੇਰਾਂ ਨੂੰ
ਕਿੰਝ ਭੁਲਾਵਾਂ ਕੁਕੜ ਦੀ ਬਾਂਗ ਨਾਲ ਚੜਦੀਆਂ ਸਵੇਰਾਂ ਨੂੰ
ਸਥ ਵਾਲੇ ਬੋਹੜ ਦਾ ਨਾਮੋ ਨਿਸ਼ਾਨ ਨਹੀਂ
ਇੰਝ ਲਗਦਾ ਹੈ ਪਿੰਡ ਵਿਚ ਜਾਨ ਨਹੀ
ਨਾ ਹੁਣ ਖੜਕਣ ਬਲਦਾਂ ਦੀਆਂ ਟੱਲੀਆਂ
ਨਾ ਦਿਸਣ ਮੁਟਿਆਰਾਂ ਭੱਤਾ ਲੈ ਖੇਤ ਨੂੰ ਚਲੀਆਂ
ਬਨੇਰਿਆਂ ਤੇ ਪੈਂਦੀਆਂ ਮੋਰਾਂ ਦੀਆਂ ਪੈਲਾਂ ਗੁੰਮ ਗਈਆਂ
ਦਾਈ ਦੀ ਪੁਕਾਰ.......... ਨਜ਼ਮ/ਕਵਿਤਾ / ਭੁਪਿੰਦਰ ਸਿੰਘ, ਨਿਊਯਾਰਕ
ਪਿਆਰੇ ਪਸ਼ੂਓ! ਆਓ, ਮੇਰੀ ਗੋਦ ਵਿਚ ਆ ਜਾਓ,
ਭਟਕਦੇ ਰਹੇ, ਆਪਣੀ ਹੋਂਦ ਬਚਾਉਣ ਖਾਤਰ,
ਦਿਨ ਭਰ, ਜਲ-ਥਲ, ਜੰਗਲ-ਬੇਲਿਆਂ ‘ਚ ਅਤੇ ਪਹਾੜਾਂ ‘ਤੇ
ਧੁੱਪ-ਛਾਂ, ਮੀਂਹ-ਹਨੇਰੀ ਦੀ ਪ੍ਰਵਾਹ ਕੀਤੇ ਬਿਨਾਂ,
ਆਓ ਹੁਣ! ਫੇਹੇ ਲਾਵਾਂ ਅਤੇ ਲੋਰੀਆਂ ਸੁਣਾਵਾਂ।
ਪੰਛੀਓ! ਆਓ, ਮੇਰੀ ਗੋਦ ਵਿੱਚ ਆ ਜਾਓ,
ਚਹਿਚਹਾਉਂਦੇ, ਖੁਸ਼ੀਆਂ ਦੇ ਗੀਤ ਗਾਉਂਦੇ ਤੇ ਦੁੱਖ-ਸੁੱਖ ਵੀ ਫਰੋਲਦੇ,
ਤੁਸੀਂ ਸਾਰਾ ਦਿਨ ਓਡਦਿਆਂ, ਆਕਾਸ਼ ਨੂੰ ਚੀਰਦੇ ਰਹੇ
ਏਧਰ ਉਧਰ, ਸਰਹੱਦਾਂ ਨੂੰ ਅਣਗੌਲਿਆ ਕਰ
ਆਪਣੇ ਅਤੇ ਆਲ੍ਹਣੇ ਦੇ ਬੋਟਾਂ ਲਈ ਚੋਗ ਦੀ ਖਾਤਰ
ਆਓ ਹੁਣ! ਫੇਹੇ ਲਾਵਾਂ ਅਤੇ ਲੋਰੀਆਂ ਸੁਣਾਵਾਂ।
ਭਟਕਦੇ ਰਹੇ, ਆਪਣੀ ਹੋਂਦ ਬਚਾਉਣ ਖਾਤਰ,
ਦਿਨ ਭਰ, ਜਲ-ਥਲ, ਜੰਗਲ-ਬੇਲਿਆਂ ‘ਚ ਅਤੇ ਪਹਾੜਾਂ ‘ਤੇ
ਧੁੱਪ-ਛਾਂ, ਮੀਂਹ-ਹਨੇਰੀ ਦੀ ਪ੍ਰਵਾਹ ਕੀਤੇ ਬਿਨਾਂ,
ਆਓ ਹੁਣ! ਫੇਹੇ ਲਾਵਾਂ ਅਤੇ ਲੋਰੀਆਂ ਸੁਣਾਵਾਂ।
ਪੰਛੀਓ! ਆਓ, ਮੇਰੀ ਗੋਦ ਵਿੱਚ ਆ ਜਾਓ,
ਚਹਿਚਹਾਉਂਦੇ, ਖੁਸ਼ੀਆਂ ਦੇ ਗੀਤ ਗਾਉਂਦੇ ਤੇ ਦੁੱਖ-ਸੁੱਖ ਵੀ ਫਰੋਲਦੇ,
ਤੁਸੀਂ ਸਾਰਾ ਦਿਨ ਓਡਦਿਆਂ, ਆਕਾਸ਼ ਨੂੰ ਚੀਰਦੇ ਰਹੇ
ਏਧਰ ਉਧਰ, ਸਰਹੱਦਾਂ ਨੂੰ ਅਣਗੌਲਿਆ ਕਰ
ਆਪਣੇ ਅਤੇ ਆਲ੍ਹਣੇ ਦੇ ਬੋਟਾਂ ਲਈ ਚੋਗ ਦੀ ਖਾਤਰ
ਆਓ ਹੁਣ! ਫੇਹੇ ਲਾਵਾਂ ਅਤੇ ਲੋਰੀਆਂ ਸੁਣਾਵਾਂ।
ਤੇਰੀ ਦੀਦ……… ਨਜ਼ਮ/ਕਵਿਤਾ / ਰਵਿੰਦਰ ਸਿੰਘ ਕੁੰਦਰਾ, ਕਵੈਂਟਰੀ
(ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ, 'ਤੇਰੀ ਯਾਦ' ਦੇ ਨਿਰਾਸ਼ਾਵਾਦੀ ਰੂਪ ਦਾ ਆਸ਼ਾਵਾਦੀ ਰੂਪ)
ਤੇਰੀ ਦੀਦ ਅਸਾਂ ਨੂੰ ਮਣਸ ਕੇ,
ਕੁੱਝ ਖੁਸ਼ੀਆਂ ਕਰ ਗਈ ਦਾਨ ਵੇ!
ਸਾਡੇ ਗੀਤਾਂ ਛੱਡੇ ਰੋਜੜੇ,
ਅੱਜ ਰੱਜ ਰੱਜ ਪੀਵਣ ਖਾਣ ਵੇ!
ਮੇਰੇ ਲੇਖਾਂ ਦੀ ਬਾਂਹ ਛੱਡ ਦਿਓ,
ਕੋਈ ਸੱਦਿਓ ਨਾ ਲੁਕਮਾਨ ਵੇ!
ਹੁਣ ਨਵ ਪਰਤੇ ਹਰ ਦਿਨ ਵਿੱਚ,
ਇਹ ਤਕੜੇ ਹੁੰਦੇ ਜਾਣ ਵੇ!
ਮੈਂ ਭਰ ਭਰ ਦਿਆਂ ਕਟੋਰੜੇ,
ਬੁੱਲ੍ਹ ਰੱਜ ਰੱਜ ਪੀਵੀ ਜਾਣ ਵੇ!
ਤੇਰੀ ਦੀਦ ਅਸਾਂ ਨੂੰ ਮਣਸ ਕੇ,
ਕੁੱਝ ਖੁਸ਼ੀਆਂ ਕਰ ਗਈ ਦਾਨ ਵੇ!
ਸਾਡੇ ਗੀਤਾਂ ਛੱਡੇ ਰੋਜੜੇ,
ਅੱਜ ਰੱਜ ਰੱਜ ਪੀਵਣ ਖਾਣ ਵੇ!
ਮੇਰੇ ਲੇਖਾਂ ਦੀ ਬਾਂਹ ਛੱਡ ਦਿਓ,
ਕੋਈ ਸੱਦਿਓ ਨਾ ਲੁਕਮਾਨ ਵੇ!
ਹੁਣ ਨਵ ਪਰਤੇ ਹਰ ਦਿਨ ਵਿੱਚ,
ਇਹ ਤਕੜੇ ਹੁੰਦੇ ਜਾਣ ਵੇ!
ਮੈਂ ਭਰ ਭਰ ਦਿਆਂ ਕਟੋਰੜੇ,
ਬੁੱਲ੍ਹ ਰੱਜ ਰੱਜ ਪੀਵੀ ਜਾਣ ਵੇ!
ਰਿਸ਼ਤੇ........... ਨਜ਼ਮ/ਕਵਿਤਾ / ਹਰਦਰਸ਼ਨ ਸਿੰਘ ਕਮਲ
ਕਿੰਨ੍ਹੇ ਕੱਚੇ ਤੇ ਕਿੰਨ੍ਹੇ ਖੋਖਲੇ ਨੇ ਰਿਸ਼ਤੇ ਸਭ
ਕਿੰਨ੍ਹਾ ਵੀ ਇਹਨਾਂ ਨੂੰ ਪੱਕਾ ਕਰ ਲਉ
ਕੱਚੇ ਹੀ ਰਹਿੰਦੇ ਨੇ ਰਿਸ਼ਤੇ ਸਭ
ਗਰਜਾਂ ਤੇ ਸਵਾਰਥ ਦੇ ਨੇ ਰਿਸ਼ਤੇ ਸਭ
ਸਵਾਰਥ ਪੂਰਾ ਹੋਵੇ ਤਾਂ ਨਿਭਦੇ ਨੇ ਰਿਸ਼ਤੇ ਸਭ
ਗਰਜ ਪੂਰੀ ਨਾ ਹੋਵੇ ਤਾਂ ਛਣਾਂ ਵਿੱਚ ਟੁੱਟਦੇ ਨੇ ਰਿਸ਼ਤੇ ਸਭ
ਆਪਣਾ ਉਲੂ ਸਿੱਧਾ ਕਰਨ ਲਈ ਬਣਾਉਂਦੇ ਨੇ ਰਿਸ਼ਤੇ ਸਭ
ਮਤਲਬ ਪੂਰਾ ਹੋਣ ‘ਤੇ ਪੱਤਝੜ ਦੇ ਰੁੱਖਾਂ ਵਾਂਗੂੰ
ਬਿਖਰ ਜਾਂਦੇ ਨੇ ਰਿਸ਼ਤੇ ਸਭ
ਕਿੰਨ੍ਹਾ ਵੀ ਇਹਨਾਂ ਨੂੰ ਪੱਕਾ ਕਰ ਲਉ
ਕੱਚੇ ਹੀ ਰਹਿੰਦੇ ਨੇ ਰਿਸ਼ਤੇ ਸਭ
ਗਰਜਾਂ ਤੇ ਸਵਾਰਥ ਦੇ ਨੇ ਰਿਸ਼ਤੇ ਸਭ
ਸਵਾਰਥ ਪੂਰਾ ਹੋਵੇ ਤਾਂ ਨਿਭਦੇ ਨੇ ਰਿਸ਼ਤੇ ਸਭ
ਗਰਜ ਪੂਰੀ ਨਾ ਹੋਵੇ ਤਾਂ ਛਣਾਂ ਵਿੱਚ ਟੁੱਟਦੇ ਨੇ ਰਿਸ਼ਤੇ ਸਭ
ਆਪਣਾ ਉਲੂ ਸਿੱਧਾ ਕਰਨ ਲਈ ਬਣਾਉਂਦੇ ਨੇ ਰਿਸ਼ਤੇ ਸਭ
ਮਤਲਬ ਪੂਰਾ ਹੋਣ ‘ਤੇ ਪੱਤਝੜ ਦੇ ਰੁੱਖਾਂ ਵਾਂਗੂੰ
ਬਿਖਰ ਜਾਂਦੇ ਨੇ ਰਿਸ਼ਤੇ ਸਭ
ਸੱਤੀਂ ਵੀਹੀਂ........... ਨਜ਼ਮ/ਕਵਿਤਾ / ਮੁਹਿੰਦਰ ਸਿੰਘ ਘੱਗ
ਜੇ ਤੂੰ ਆਦ ਹੈਂ ਤਾਂ ਮੈਂ ਤੇਰੀ ਸਿਰਜਣਾ ਦਾ ਅੰਤ ਹਾਂ
ਜੇ ਤੂੰ ਨਾਦ ਹੈਂ ਤਾਂ ਮੈਂ ਤੇਰੇ ਬੁੱਲਾਂ ਨੂੰ ਛੂਹ ਰਿਹਾ ਸੰਖ ਹਾਂ
ਆਪਣੀਆਂ ਜ਼ਰੂਰੀਆਤ ਲਈ ਜੇ ਮੈਨੂੰ ਤੇਰੀ ਲੋੜ ਹੈ
ਤਾਂ ਸੰਸਾਰ ਤੇ ਚੰਗੇ ਮੰਦੇ ਕਮ ਕਰਾਉਣ ਲਈ
ਤੈਨੂੰ ਵੀ ਮੇਰੀ ਲੋੜ ਹੈ
ਸਿਤਮ ਇਹ ਹੈ
ਚੰਗੇ ਕੰਮਾਂ ਨੂੰ ਆਪਣੇ ਨਾਮ ਕਰਾ ਕੇ
ਪੂਜਣਯੋਗ ਬਣ ਬੈਠਦਾ ਹੈਂ
ਅਤੇ ਮੰਦੇ ਕੰਮ ਮੇਰੇ ਨਾਮ ਦਰਜ ਕਰਾ ਕੇ
ਮੇਰੀ ਝੋਲੀ ਜ਼ਲਾਲਤ ਨਾਲ ਭਰ ਦਿੰਦਾ ਹੈ
ਪਰ ਕਿਉਂ ?
ਬਾਲਕੇ ! ਤੈਨੂੰ ਕੌਣ ਸਮਝਾਵੇ, ਕਿ
ਜ਼ੋਰਾਵਰਾਂ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ।
****
ਜੇ ਤੂੰ ਨਾਦ ਹੈਂ ਤਾਂ ਮੈਂ ਤੇਰੇ ਬੁੱਲਾਂ ਨੂੰ ਛੂਹ ਰਿਹਾ ਸੰਖ ਹਾਂ
ਆਪਣੀਆਂ ਜ਼ਰੂਰੀਆਤ ਲਈ ਜੇ ਮੈਨੂੰ ਤੇਰੀ ਲੋੜ ਹੈ
ਤਾਂ ਸੰਸਾਰ ਤੇ ਚੰਗੇ ਮੰਦੇ ਕਮ ਕਰਾਉਣ ਲਈ
ਤੈਨੂੰ ਵੀ ਮੇਰੀ ਲੋੜ ਹੈ
ਸਿਤਮ ਇਹ ਹੈ
ਚੰਗੇ ਕੰਮਾਂ ਨੂੰ ਆਪਣੇ ਨਾਮ ਕਰਾ ਕੇ
ਪੂਜਣਯੋਗ ਬਣ ਬੈਠਦਾ ਹੈਂ
ਅਤੇ ਮੰਦੇ ਕੰਮ ਮੇਰੇ ਨਾਮ ਦਰਜ ਕਰਾ ਕੇ
ਮੇਰੀ ਝੋਲੀ ਜ਼ਲਾਲਤ ਨਾਲ ਭਰ ਦਿੰਦਾ ਹੈ
ਪਰ ਕਿਉਂ ?
ਬਾਲਕੇ ! ਤੈਨੂੰ ਕੌਣ ਸਮਝਾਵੇ, ਕਿ
ਜ਼ੋਰਾਵਰਾਂ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ।
****
ਇਕ ਬੂਟਾ ਕਿਕਰ ਦਾ........... ਨਜ਼ਮ/ਕਵਿਤਾ / ਮੁਹਿੰਦਰ ਸਿੰਘ ਘੱਗ
ਸਾਡੇ ਵਿਹੜੇ ਵਿਚ ਇੱਕ ਬੂਟਾ ਕਿਕਰ ਦਾ
ਉਹ ਆਪੇ ਲੱਗਾ ਏ ਜਾਂ ਕਿਸੇ ਨੇ ਲਾਇਆ ਏ
ਜਾਂ ਵਾਵਰੋਲਾ ਕੋਈ ਇਸਦਾ ਬੀਜ ਲਿਆਇਆ ਏ
ਜਾਂ ਕੁਰਸੀ ਦੇ ਭੁੱਖਿਆਂ ਨੇ ਚੌਧਰ ਦੇ ਭੁੱਖਿਆਂ ਨੇ
ਖੁਦਗਰਜ਼ ਆਗੂਆਂ ਨੇ ਇਸ ਨੂੰ ਚਾ ਲਾਇਆ ਏ
ਇਹ ਵਧਦਾ ਹੀ ਜਾਂਦਾ ਏ ਫਲਦਾ ਹੀ ਜਾਂਦਾ ਏ
ਵਿਹੜੇ ਦਾ ਸਾਰਾ ਥਾਂ ਮੱਲਦਾ ਹੀ ਜਾਂਦਾ ਏ
ਇਹਦੀਆਂ ਜੜ੍ਹਾਂ ਨੇ ਵੱਧ ਵੱਧ ਕੇ ਨੀਹਾਂ ਨੂੰ ਹਿਲਾ ਦਿਤਾ
ਕੰਧਾਂ ਨੇ ਪਾਟ ਰਹੀਆਂ ਛੱਤਾਂ ਨੂੰ ਕੰਬਾ ਦਿਤਾ
ਇਸ ਬੂਟੇ ਥੱਲੇ ਹੁਣ ਸੂਲਾਂ ਹੀ ਸੂਲਾਂ ਨੇ
ਇਹ ਤਿੱਖੀਆਂ ਬੜੀਆਂ ਨੇ ਨਿਰੀਆਂ ਧਮਸੂਲਾਂ ਨੇ
ਉਹ ਆਪੇ ਲੱਗਾ ਏ ਜਾਂ ਕਿਸੇ ਨੇ ਲਾਇਆ ਏ
ਜਾਂ ਵਾਵਰੋਲਾ ਕੋਈ ਇਸਦਾ ਬੀਜ ਲਿਆਇਆ ਏ
ਜਾਂ ਕੁਰਸੀ ਦੇ ਭੁੱਖਿਆਂ ਨੇ ਚੌਧਰ ਦੇ ਭੁੱਖਿਆਂ ਨੇ
ਖੁਦਗਰਜ਼ ਆਗੂਆਂ ਨੇ ਇਸ ਨੂੰ ਚਾ ਲਾਇਆ ਏ
ਇਹ ਵਧਦਾ ਹੀ ਜਾਂਦਾ ਏ ਫਲਦਾ ਹੀ ਜਾਂਦਾ ਏ
ਵਿਹੜੇ ਦਾ ਸਾਰਾ ਥਾਂ ਮੱਲਦਾ ਹੀ ਜਾਂਦਾ ਏ
ਇਹਦੀਆਂ ਜੜ੍ਹਾਂ ਨੇ ਵੱਧ ਵੱਧ ਕੇ ਨੀਹਾਂ ਨੂੰ ਹਿਲਾ ਦਿਤਾ
ਕੰਧਾਂ ਨੇ ਪਾਟ ਰਹੀਆਂ ਛੱਤਾਂ ਨੂੰ ਕੰਬਾ ਦਿਤਾ
ਇਸ ਬੂਟੇ ਥੱਲੇ ਹੁਣ ਸੂਲਾਂ ਹੀ ਸੂਲਾਂ ਨੇ
ਇਹ ਤਿੱਖੀਆਂ ਬੜੀਆਂ ਨੇ ਨਿਰੀਆਂ ਧਮਸੂਲਾਂ ਨੇ
ਅੱਜ ਦੀ ਗੱਲ........... ਗ਼ਜ਼ਲ / ਤਰਲੋਚਨ ਸਿੰਘ ‘ਦੁਪਾਲ ਪੁਰ’
ਵੋਟ ਰਾਜ ਨਹੀਂ ਆਖੋ ਪੈਰਾਂ ਹੇਠ ਬਟੇਰਾ ਜਿਹਦੇ ਆ ਜਾਂਦਾ
ਅੱਖਾਂ ਮੀਟ ਕੇ ਪੰਜ ਸਾਲ ਫਿਰ ਲੋਕੋ ਉਸ ਦਾ ਹੁਕਮ ਬਜਾਉ ।
ਪੁਤਰ, ਸਾਲੇ, ਜੀਜੇ, ਸਾਂਢੂ, ਭੂਆ-ਮਾਮਿਉਂ ਬਣੇ ਮਨਿਸਟਰ
ਐਰਾ ਗੈਰਾ ਘੁਟ ਘੁਟ ਲਾ ਕੇ ਏਸ ਖੁਸ਼ੀ ਵਿੱਚ ਜਸ਼ਨ ਮਨਾਉ ।
ਕੌਮ ਵੇਚ ਕੇ ਨਾਲ ਮੱਕਾਰੀ ਰਾਜ ਘਰਾਣਾ ਪੱਕਾ ਕਰਿਆ
‘ਕੂੜ ਨਿਖੱਟੂ’ ਕਦੋਂ ਨਾਨਕਾ ! ਕਦ ਹੋਵੇ ਗਾ ‘ਸੱਚਾ ਨਿਆਂੳਂ’ ?
ਉਮਰ ਤਕਾਜ਼ਾ ਭੁੱਲ ਕੇ ਰਾਜਾ ਕਰਦਾ ਰਹਿੰਦਾ ਮਸ਼ਕਰੀਆਂ
ਐਨਿਆਂ ਵਿੱਚੋਂ ਕੋਈ ਤਾਂ ਯਾਰੋ ਧੌਲੇ ਉਸਨੂੰ ਯਾਦ ਕਰਾਉ !
ਅੱਖਾਂ ਮੀਟ ਕੇ ਪੰਜ ਸਾਲ ਫਿਰ ਲੋਕੋ ਉਸ ਦਾ ਹੁਕਮ ਬਜਾਉ ।
ਪੁਤਰ, ਸਾਲੇ, ਜੀਜੇ, ਸਾਂਢੂ, ਭੂਆ-ਮਾਮਿਉਂ ਬਣੇ ਮਨਿਸਟਰ
ਐਰਾ ਗੈਰਾ ਘੁਟ ਘੁਟ ਲਾ ਕੇ ਏਸ ਖੁਸ਼ੀ ਵਿੱਚ ਜਸ਼ਨ ਮਨਾਉ ।
ਕੌਮ ਵੇਚ ਕੇ ਨਾਲ ਮੱਕਾਰੀ ਰਾਜ ਘਰਾਣਾ ਪੱਕਾ ਕਰਿਆ
‘ਕੂੜ ਨਿਖੱਟੂ’ ਕਦੋਂ ਨਾਨਕਾ ! ਕਦ ਹੋਵੇ ਗਾ ‘ਸੱਚਾ ਨਿਆਂੳਂ’ ?
ਉਮਰ ਤਕਾਜ਼ਾ ਭੁੱਲ ਕੇ ਰਾਜਾ ਕਰਦਾ ਰਹਿੰਦਾ ਮਸ਼ਕਰੀਆਂ
ਐਨਿਆਂ ਵਿੱਚੋਂ ਕੋਈ ਤਾਂ ਯਾਰੋ ਧੌਲੇ ਉਸਨੂੰ ਯਾਦ ਕਰਾਉ !
Subscribe to:
Posts (Atom)

































