ਜਿੰਦਗੀ ਮੇਰੀ ਦਾ ਮੈਂ ਤੈਨੂੰ ਦਿੱਤਾ ਮਹਿਲ ਬਣਾ...
ਪਿਆਰ ਮੇਰੇ ਦੀਆਂ ਕੰਧਾਂ ਬਣੀਆਂ,
ਖੁਸ਼ੀਆਂ ਨੂੰ ਦਿੱਤਾ ਨੀਹਾਂ ਵਿੱਚ ਪਾ...
ਮਹਿਲ ਦੀ ਚਾਰਦੀਵਾਰੀ ਤੇ ਤਾਇਨਾਤ ਰਹਿਣ,
ਮੈਂ ਯਾਦਾਂ ਦਾ ਪਹਿਰਾ ਲਾ...
ਖੁਦ ਰਗੜ ਰਗੜ ਕੇ ਚਮਕਾਇਆ
ਮੈਂ ਦਿੱਤਾ ਚਿੱਟੇ ਸੰਗਮਰਮਰ ਨਾਲ ਲਿਸ਼ਕਾ...
ਹੋਵੇ ਨਾ ਕਦੇ ਮਹਿਸੂਸ ਮਾਯੂਸੀ,
ਗੁਲਾਬਾਂ ਦਾ ਬਾਗ ਵੀ ਦਿੱਤਾ ਲਗਵਾ...
ਸਾਹਾਂ ਮੇਰਿਆਂ ਦੀ ਬਣੀ ਚਾਦਰ ਨੂੰ ਬਹਿ ਕੇ
ਪਲੰਘ ਤੇ ਕੋਸਾ ਕੋਸਾ ਨਿੱਘ ਦਵਾ...
ਸੁਪਨਿਆਂ ਦੀ ਚਲਦੀ ਰਹੇ ਹਵਾ,
ਸਦਾ ਠੰਡੀ ਏਹੀ ਕਰਾਂ ਦੁਆ...
ਹਮੇਸ਼ਾ ਗਾਵਣ ਉਹ ਗੀਤ ਖੁਸ਼ੀ ਦੇ
ਚਿੜੀਆਂ ਦੇਵਣ ਮੇਰਾ ਦਰਦ ਲੁਕਾ...
****
ਪਿਆਰ ਮੇਰੇ ਦੀਆਂ ਕੰਧਾਂ ਬਣੀਆਂ,
ਖੁਸ਼ੀਆਂ ਨੂੰ ਦਿੱਤਾ ਨੀਹਾਂ ਵਿੱਚ ਪਾ...
ਮਹਿਲ ਦੀ ਚਾਰਦੀਵਾਰੀ ਤੇ ਤਾਇਨਾਤ ਰਹਿਣ,
ਮੈਂ ਯਾਦਾਂ ਦਾ ਪਹਿਰਾ ਲਾ...
ਖੁਦ ਰਗੜ ਰਗੜ ਕੇ ਚਮਕਾਇਆ
ਮੈਂ ਦਿੱਤਾ ਚਿੱਟੇ ਸੰਗਮਰਮਰ ਨਾਲ ਲਿਸ਼ਕਾ...
ਹੋਵੇ ਨਾ ਕਦੇ ਮਹਿਸੂਸ ਮਾਯੂਸੀ,
ਗੁਲਾਬਾਂ ਦਾ ਬਾਗ ਵੀ ਦਿੱਤਾ ਲਗਵਾ...
ਸਾਹਾਂ ਮੇਰਿਆਂ ਦੀ ਬਣੀ ਚਾਦਰ ਨੂੰ ਬਹਿ ਕੇ
ਪਲੰਘ ਤੇ ਕੋਸਾ ਕੋਸਾ ਨਿੱਘ ਦਵਾ...
ਸੁਪਨਿਆਂ ਦੀ ਚਲਦੀ ਰਹੇ ਹਵਾ,
ਸਦਾ ਠੰਡੀ ਏਹੀ ਕਰਾਂ ਦੁਆ...
ਹਮੇਸ਼ਾ ਗਾਵਣ ਉਹ ਗੀਤ ਖੁਸ਼ੀ ਦੇ
ਚਿੜੀਆਂ ਦੇਵਣ ਮੇਰਾ ਦਰਦ ਲੁਕਾ...
****