ਜਨਤਾ.......... ਨਜ਼ਮ/ਕਵਿਤਾ / ਦੀਪ ਜ਼ੀਰਵੀ

ਜਨਤਾ ਸਭ ਕੁਝ ਜਾਣਦੀ, ਸਭ ਕੁਝ ਜਾਨਣ ਹਾਰ
ਦੇਂਦੀ ਹੈ ਕਦੀ ਹਾਰ ਇਹ, ਪਾਉਂਦੀ ਹੈ ਕਦੀ ਹਾਰ

ਫੁੱਲਾਂ ਵਾਲੇ ਹਾਰ ਪਾ, ਸਮਝੋ ਜਨਤਾ ਨੂੰ ਭਾਰ
ਜਨਤਾ ਵੀ ਝੱਟ ਪਲਟ ਕੇ, ਦੇ ਦੇਂਦੀ ਹੈ ਹਾਰ

ਜਿੱਤਣਾ ਜਿੱਤ ਨਿਓਂ ਜਾਵਣਾ, ਫਿਰ ਵੀ ਦੇਵੇ ਜਿੱਤ
ਜਿੱਤਣਾ ਜਿੱਤ ਭੁੱਲ ਜਾਵਣਾ, ਕੌਣ ਰਹੁ ਫਿਰ ਮਿੱਤ

ਜਨਤਾ ਨੂੰ ਜਨਤਾ ਸਮਝ ਜੋ ਜਾਣੇ ਹਰ ਭੇਦ
ਨੇਤਾ ਜਨਤਾ ਨਾਲ ਨੇ, ਜਨਤਾ ਨਹੀਂ ਕੋਈ ਖੇਡ

ਤਖਤ ਬਿਠਾਵੇ ਆਮ ਜਨ, ਓਹੀਓ ਧੱਕੇ ਬਾਹਰ
ਗੁਪਤ ਮੰਤਰੀ 'ਲੋਕਤਾ-ਏਕੇ' ਵਿੱਚ ਹੀ ਜਾਹਰ

"ਵਾਦੇ ਤੋੜਨ ਵਾਸਤੇ"; ਜੇ ਨੇਤਾ ਮਨ ਫੇਰ
ਜਨਤਾ ਵੀ ਕਰ ਦੇਂਵਦੀ, ਸ਼ੇਰਾਂ ਨੂੰ ਫਿਰ ਜ਼ੇਰ

ਜਿਤ ਨੂੰ ਹਾਰ ਚ ਬਦਲਦੀ, ਹਾਰ ਬਣਾਵੇ ਜਿੱਤ
ਮਿੱਤ ਜਨਤਾ ਦੇ ਹੋ ਰਹੋ, ਜਨਤਾ ਰਹੂਗੀ ਮਿੱਤ
****