ਚੰਨ ਜਿਹੇ ਮੁੱਖੜੇ ਨੂੰ ਲਗਿਆ ਗ੍ਰਹਿਣ ਨੀ।
ਮਾਹੀ ਮੇਰਾ ਮੱਸਿਆ ਦੀ, ਰਾਤ ਜਿਹਾ ਕਹਿਣ ਨੀ।
ਮਾਪਿਆਂ ਨੇ ਲਾਡ ਨਾਲ ਫੁੱਲਾਂ ਵਾਂਗ ਪਾਲਿਆ।
ਦਿਤੀਆਂ ਸੀ ਲੋਰੀਆਂ, ਤੇ ਦੁੱਖ ਬੜਾ ਘਾਲਿਆ।
ਜੱਗ ਉਤੇ ਮਾਵਾਂ ਸਦਾ, ਜੀਉਂਦੀਆਂ ਰਹਿਣ ਨੀ
ਚੰਨ ਜਿਹੇ ਮੁੱਖੜੇ …
ਵਧੀਆ ਸਕੂਲਾਂ ਵਿਚ ਮੈਂ ਤਾਂ ਪੜ੍ਹੀ ਹੋਈ ਆਂ।
ਜਾਪਦੈ ਕਿ ਪੜ੍ਹ ਕੇ, ਮੈਂ ਅਨਪੜ੍ਹ ਹੋਈ ਆਂ।
ਦੁਨੀਆਂ ਨੂੰ ਵੇਖ ਵੇਖ, ਸੁਪਨੇ ਕਈ ਢਹਿਣ ਨੀ।
ਚੰਨ ਜਿਹੇ ਮੁੱਖੜੇ …
ਦਿਲ ਕਰੇ ਉਡ ਜਾਵਾਂ ਅਰਸ਼ਾਂ ਤੋਂ ਦੂਰ ਨੀ।
ਮੈਂ ਏਹੋ ਜਿਹੀ ਜ਼ਿੰਦਗ਼ੀ ਤੋਂ ਡਾਢ੍ਹੀ ਮਜ਼ਬੂਰ ਨੀ।
ਸੱਜਣਾਂ ਦੀ ਯਾਦ ਆਈ ਹੌਲ ਜਿਹੇ ਪੈਣ ਨੀ।
ਚੰਨ ਜਿਹੇ ਮੁੱਖੜੇ …
ਹੈ ਫੁੱਲਾਂ ਤੋਂ ਵੀ ਸੁਹਲ ਮੇਰੀ ਜਿੰਦੜੀ ਮਲੂਕ ਨੀ।
ਕੱਲਿਆਂ ਨਾ ਰਾਤ ਲੰਘੇ ਕੌਣ ਸੁਣੇ ਹੂਕ ਨੀ।
ਮੈਂ ਬੁੱਕਲ 'ਚ ਰੋਵਾਂ, ਪਾਵਾਂ ਕਰਮਾਂ ਦੇ ਵੈਣ ਨੀ।
ਚੰਨ ਜਿਹੇ ਮੁੱਖੜੇ …
ਕਰਦਾ ਏ ਦਿਲ ਕਿ ਮੈਂ ਦੁਨੀਆਂ ਨੂੰ ਭੁੱਲ ਜਾਂ।
ਮਲਕੀਅਤ ਨਸ਼ਹਿਰੇ ਵਾਲੇ ਵਾਂਗਰਾਂ ਨਾ ਰੁਲ ਜਾਂ।
ਉਮਰਾਂ ਦਾ ਦੁੱਖ਼ "ਸੁਹਲ" ਹੁੰਦਾ ਨਹੀਉਂ ਸਹਿਣ ਨੀ।
ਚੰਨ ਜਿਹੇ ਮੁੱਖੜੇ …
****
ਮਾਹੀ ਮੇਰਾ ਮੱਸਿਆ ਦੀ, ਰਾਤ ਜਿਹਾ ਕਹਿਣ ਨੀ।
ਮਾਪਿਆਂ ਨੇ ਲਾਡ ਨਾਲ ਫੁੱਲਾਂ ਵਾਂਗ ਪਾਲਿਆ।
ਦਿਤੀਆਂ ਸੀ ਲੋਰੀਆਂ, ਤੇ ਦੁੱਖ ਬੜਾ ਘਾਲਿਆ।
ਜੱਗ ਉਤੇ ਮਾਵਾਂ ਸਦਾ, ਜੀਉਂਦੀਆਂ ਰਹਿਣ ਨੀ
ਚੰਨ ਜਿਹੇ ਮੁੱਖੜੇ …
ਵਧੀਆ ਸਕੂਲਾਂ ਵਿਚ ਮੈਂ ਤਾਂ ਪੜ੍ਹੀ ਹੋਈ ਆਂ।
ਜਾਪਦੈ ਕਿ ਪੜ੍ਹ ਕੇ, ਮੈਂ ਅਨਪੜ੍ਹ ਹੋਈ ਆਂ।
ਦੁਨੀਆਂ ਨੂੰ ਵੇਖ ਵੇਖ, ਸੁਪਨੇ ਕਈ ਢਹਿਣ ਨੀ।
ਚੰਨ ਜਿਹੇ ਮੁੱਖੜੇ …
ਦਿਲ ਕਰੇ ਉਡ ਜਾਵਾਂ ਅਰਸ਼ਾਂ ਤੋਂ ਦੂਰ ਨੀ।
ਮੈਂ ਏਹੋ ਜਿਹੀ ਜ਼ਿੰਦਗ਼ੀ ਤੋਂ ਡਾਢ੍ਹੀ ਮਜ਼ਬੂਰ ਨੀ।
ਸੱਜਣਾਂ ਦੀ ਯਾਦ ਆਈ ਹੌਲ ਜਿਹੇ ਪੈਣ ਨੀ।
ਚੰਨ ਜਿਹੇ ਮੁੱਖੜੇ …
ਹੈ ਫੁੱਲਾਂ ਤੋਂ ਵੀ ਸੁਹਲ ਮੇਰੀ ਜਿੰਦੜੀ ਮਲੂਕ ਨੀ।
ਕੱਲਿਆਂ ਨਾ ਰਾਤ ਲੰਘੇ ਕੌਣ ਸੁਣੇ ਹੂਕ ਨੀ।
ਮੈਂ ਬੁੱਕਲ 'ਚ ਰੋਵਾਂ, ਪਾਵਾਂ ਕਰਮਾਂ ਦੇ ਵੈਣ ਨੀ।
ਚੰਨ ਜਿਹੇ ਮੁੱਖੜੇ …
ਕਰਦਾ ਏ ਦਿਲ ਕਿ ਮੈਂ ਦੁਨੀਆਂ ਨੂੰ ਭੁੱਲ ਜਾਂ।
ਮਲਕੀਅਤ ਨਸ਼ਹਿਰੇ ਵਾਲੇ ਵਾਂਗਰਾਂ ਨਾ ਰੁਲ ਜਾਂ।
ਉਮਰਾਂ ਦਾ ਦੁੱਖ਼ "ਸੁਹਲ" ਹੁੰਦਾ ਨਹੀਉਂ ਸਹਿਣ ਨੀ।
ਚੰਨ ਜਿਹੇ ਮੁੱਖੜੇ …
****