ਚੋਣ ਦੰਗਲ ਸ਼ੁਰੂ ਹੈ ਹੋਣ
ਵਾਲਾ,
ਲੱਗੇ ਲੀਡਰ ਵੀ ਲਾਉਣ ਹੁਣ ਜ਼ੋਰ ਮੀਆਂ।
ਮੈਂ ਚੰਗਾ, ਦੂਜੇ ਨੂੰ ਕਹਿਣ ਮਾੜਾ
ਪਰ ਅੰਦਰੋਂ ਨੇ ਸਾਰੇ ਹੀ ਚੋਰ ਮੀਆਂ।
ਅੱਜ ਤਾਂ ਇਨਾਂ ਨੂੰ ਇਕੋ ਜਿਹੇ ਲੱਗਦੇ ਨੇ,
ਗੇਂਦਾ, ਗ਼ੁਲਾਬ, ਕਚਨਾਰ ਤੇ ਥੋਰ੍ਹ ਮੀਆਂ।
ਹੁਣ ਕੱਢਦੇ ਨੇ ਹਾੜ੍ਹੇ ਇਹ ਵੋਟਰਾਂ ਦੇ
ਫਿਰ ਬਦਲ ਜਾਊ ਇਨ੍ਹਾਂ ਦੀ ਤੋਰ ਮੀਆਂ।
ਲੱਗੇ ਲੀਡਰ ਵੀ ਲਾਉਣ ਹੁਣ ਜ਼ੋਰ ਮੀਆਂ।
ਮੈਂ ਚੰਗਾ, ਦੂਜੇ ਨੂੰ ਕਹਿਣ ਮਾੜਾ
ਪਰ ਅੰਦਰੋਂ ਨੇ ਸਾਰੇ ਹੀ ਚੋਰ ਮੀਆਂ।
ਅੱਜ ਤਾਂ ਇਨਾਂ ਨੂੰ ਇਕੋ ਜਿਹੇ ਲੱਗਦੇ ਨੇ,
ਗੇਂਦਾ, ਗ਼ੁਲਾਬ, ਕਚਨਾਰ ਤੇ ਥੋਰ੍ਹ ਮੀਆਂ।
ਹੁਣ ਕੱਢਦੇ ਨੇ ਹਾੜ੍ਹੇ ਇਹ ਵੋਟਰਾਂ ਦੇ
ਫਿਰ ਬਦਲ ਜਾਊ ਇਨ੍ਹਾਂ ਦੀ ਤੋਰ ਮੀਆਂ।
ਨਹੀਂ ਬੰਦੇ ਨੂੰ ਬੰਦਾ ਇਹ ਰਹਿਣ ਦਿੰਦੀ
ਚੜ੍ਹ ਜਾਂਦੀ ਜਦ ਸੱਤਾ ਦੀ ਲੋਰ ਮੀਆਂ।
ਪੰਜ ਸਾਲਾਂ ਲਈ ਬਹਿ ਜਾਣਗੇ ਚੁੱਪ ਕਰਕੇ
ਅੱਜ ਗਲੀਆਂ ’ਚ ਪਾਉਂਦੇ ਜੋ ਸ਼ੋਰ ਮੀਆਂ।
ਧੂੜਾਂ ਉਡਦੀਆਂ, ਗੱਡੀਆਂ ਭੱਜਦੀਆਂ ਨੇ
ਛਾ ਗਈ ਚੋਣਾਂ ਦੀ ਘਟਾ ਘਣਘੋਰ ਮੀਆਂ।
ਇਹ ਤਾਂ ਸਮਾਂ ਹੀ ਦੱਸੇਗਾ ਆਉਣ ਵਾਲਾ
ਕੀਹਦੇ ਹੱਥ ਪਤੰਗ ਦੀ ਡੋਰ ਮੀਆਂ।
ਵਿਚੋਂ ਇੱਕ ਤੇ ਉਤੋਂ ਇਹ ਦਿਸਣ ਵੱਖਰੇ,
ਚਿੱਟੇ ਬਗਲੇ ਤੇ ਨੀਲੇ ਮੋਰ ਮੀਆਂ।
****