ਕੌਮੀ ਬਾਗ਼ ਦਾ ਦੇਖ ਕੇ ਹਾਲ ਜਾਪੇ
ਝੱਖੜ ਚੰਦਰਾ ਪਿਆ ਏ ਝੁੱਲ ਸਾਡੇ ।
ਪੱਗਾਂ ਚੁੰਨੀਆਂ ਕੇਸਾਂ ਦਾ ਮਾਣ ਕਰਨਾ
ਕਾਕੇ-ਕਾਕੀਆਂ ਗਏ ਨੇ ਭੁੱਲ ਸਾਡੇ ।
ਭਾਈਆ ਭੈਣ ਬੀਬੀ ਕਹਿਣਾ ਛੱਡਿਆ ਏ
ਦੀਵੇ ਹੋਣ ਪਏ ਵਿਰਸੇ ਦੇ ਗੁੱਲ ਸਾਡੇ ।
ਵਿਰਸਾ ਆਪਣਾ ਛੱਡ ਕੇ ਭਟਕਦੇ ਹਾਂ
ਤਾਂਹੀਂਉਂ ਕੌਡੀਆਂ ਪੈਂਦੇ ਨੇ ਮੁੱਲ ਸਾਡੇ ।
ਜੇਕਰ ਆਏ ਨਾ ਬਾਜ ਮਨਮਰਜੀਆ ਤੋਂ
ਪਾਉਣੇ ਜਣਦਿਆਂ ਦਾੜ੍ਹੀ ‘ਚ ਫੁੱਲ ਸਾਡੇ ।
ਬੁਢੀ ਘੋੜੀ ਦੇ ਲਾਲ ਲਗਾਮ ਪਾਉਣੀ
ਭਾਈਚਾਰੇ ਵਿੱਚ ਕਿੱਥੇ ਹੈ ਖੁੱਲ੍ਹ ਸਾਡੇ ।
ਮੂੰਹ ਵਿੱਚ ਦੰਦ ਨਾ, ਢਾਂਗੂ ਏ ਹੱਥ ਫਿਰ ਵੀ
ਕਾਲੇ ਕੇਸ ਜਵਾਨਾ ਦੇ ਤੁੱਲ ਸਾਡੇ ।
ਮਾਈ ਦਿਸੇ ਨਾ ‘ਡਾਈ’ ਤੋਂ ਬਿਨਾ ਕੋਈ
ਤਰਸੇ ‘ਮਾਤਾ ਜੀ’ ਕਹਿਣ ਨੂੰ ਬੁੱਲ੍ਹ ਸਾਡੇ ! !
****
ਝੱਖੜ ਚੰਦਰਾ ਪਿਆ ਏ ਝੁੱਲ ਸਾਡੇ ।
ਪੱਗਾਂ ਚੁੰਨੀਆਂ ਕੇਸਾਂ ਦਾ ਮਾਣ ਕਰਨਾ
ਕਾਕੇ-ਕਾਕੀਆਂ ਗਏ ਨੇ ਭੁੱਲ ਸਾਡੇ ।
ਭਾਈਆ ਭੈਣ ਬੀਬੀ ਕਹਿਣਾ ਛੱਡਿਆ ਏ
ਦੀਵੇ ਹੋਣ ਪਏ ਵਿਰਸੇ ਦੇ ਗੁੱਲ ਸਾਡੇ ।
ਵਿਰਸਾ ਆਪਣਾ ਛੱਡ ਕੇ ਭਟਕਦੇ ਹਾਂ
ਤਾਂਹੀਂਉਂ ਕੌਡੀਆਂ ਪੈਂਦੇ ਨੇ ਮੁੱਲ ਸਾਡੇ ।
ਜੇਕਰ ਆਏ ਨਾ ਬਾਜ ਮਨਮਰਜੀਆ ਤੋਂ
ਪਾਉਣੇ ਜਣਦਿਆਂ ਦਾੜ੍ਹੀ ‘ਚ ਫੁੱਲ ਸਾਡੇ ।
ਬੁਢੀ ਘੋੜੀ ਦੇ ਲਾਲ ਲਗਾਮ ਪਾਉਣੀ
ਭਾਈਚਾਰੇ ਵਿੱਚ ਕਿੱਥੇ ਹੈ ਖੁੱਲ੍ਹ ਸਾਡੇ ।
ਮੂੰਹ ਵਿੱਚ ਦੰਦ ਨਾ, ਢਾਂਗੂ ਏ ਹੱਥ ਫਿਰ ਵੀ
ਕਾਲੇ ਕੇਸ ਜਵਾਨਾ ਦੇ ਤੁੱਲ ਸਾਡੇ ।
ਮਾਈ ਦਿਸੇ ਨਾ ‘ਡਾਈ’ ਤੋਂ ਬਿਨਾ ਕੋਈ
ਤਰਸੇ ‘ਮਾਤਾ ਜੀ’ ਕਹਿਣ ਨੂੰ ਬੁੱਲ੍ਹ ਸਾਡੇ ! !
****