ਤੇਰੇ ਸ਼ਹਿਰ ਦੀ ਰਿਵਾਇਤ.......... ਗ਼ਜ਼ਲ / ਕਾਕਾ ਗਿੱਲ

ਅੱਜ ਦੇਖ ਲਈ ਤੇਰੇ ਸ਼ਹਿਰ ਦੀ ਰਿਵਾਇਤ ਯਾਰਾ।
ਮੈਨੂੰ ਤੇਰੇ ਉੱਤੇ ਨਹੀਂ ਜਿੰਦਗੀ ਉੱਤੇ ਸ਼ਿਕਾਇਤ ਯਾਰਾ।

ਪੱਥਰ ਬਥੇਰੇ ਖਾ ਲਏ ਲਹੂ ਬਥੇਰਾ ਵਹਿ ਚੁੱਕਿਆ
ਬਚ ਗਿਆ ਸਦਕਾ ਤੇਰੇ ਪਿਆਰ ਦੀ ਹਿਮਾਇਤ ਯਾਰਾ।

ਜੁਲਮ ਰੱਜਕੇ ਇਹ ਸਮਾਜ ਆਸ਼ਿਕਾਂ ਤੇ ਢਾਉਂਦਾ ਹੈ
ਪਰਖੇ ਪਿਆਰ ਪੱਥਰਾਂ ਨਾਲ ਕਰੇ ਨਾ ਰਿਆਇਤ ਯਾਰਾ।

ਮੈਨੂੰ ਵਿਸ਼ਵਾਸ਼ ਹੈ ਤੇਰੀ ਮੁਹੱਬਤ ਦੀ ਵਫ਼ਾ ਤੇ
ਵਫ਼ਾ ਲਈ ਜਿੰਦਗੀ ਦੇਣੀ ਜਰੂਰੀ ਹੈ ਨਿਹਾਇਤ ਯਾਰਾ।


ਮਿਲਾਂਗੇ ਇੱਕ ਦਿਨ ਜਰੂਰ ਉਡੀਕ ਮੇਰੀ ਤੂੰ ਕਰਨੀਂ
ਬੱਸ ਏਨੀ ਹੋਰ ਕਰ ਮੇਰੇ ਤੇ ਇਨਾਇਤ ਯਾਰਾ।

ਪਹਿਲਾਂ ਜਿੱਥੇ ਮਿਲਦੇ ਸੀ ਉਹ ਥਾਂ ਅਜੇ ਵੀਰਾਨ
ਮੈਂ ਆਕੇ ਪੜ੍ਹ ਲਵਾਂਗਾ ਲਿਖ ਜਾਣਾ ਹਿਦਾਇਤ ਯਾਰਾ।

ਜੇ ਮਿਲ ਨਾ ਸਕੇ ਆਪਾਂ ਖੁਦਕਸ਼ੀ ਕਰ ਲਵਾਂਗੇ
ਬਸੇਰਾ ਕਰਾਂਗੇ ਜਿੱਥੇ ਵੱਸਦੀ ਆਸ਼ਿਕਾਂ ਦੀ ਜਮਾਇਤ ਯਾਰਾ।

****